ਮਾਨਸਾ ਦੇ ਜੌੜੇ ਭਰਾਵਾਂ ਨੇ ਧੋਤਾ ਪੰਜਾਬ ਦੇ ਮੱਥਿਓਂ ਨਸ਼ਾ ਦਾ ਕਲੰਕ
ਉਦੇਵੀਰ ਸਿੱਧੂ ਅਤੇ ਵਿਜੇਵੀਰ ਸਿੱਧੂ ਮਾਨਸਾ ਦੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਮਰਹੂਮ ਗੁਰਪ੍ਰੀਤ ਸਿੰਘ ਸਿੱਧੂ ਦੇ ਪੁੱਤਰ ਹਨ। ਇਨ੍ਹਾਂ ਜੌੜੇ ਬੱਚਿਆਂ ਦੀ ਮਾਤਾ ਰਾਣੋ ਸਿੱਧੂ ਸਰਕਾਰੀ ਅਧਿਆਪਕਾ ਹੈ।
ਆਈਐਸਐਸਐਫ ਜੂਨੀਅਰ ਵਿਸ਼ਵ ਕੱਪ ਵਿੱਚ ਭਾਰਤ ਦੀ ਤਿੰਨ ਮੈਂਬਰੀ ਟੀਮ ਵੱਲੋਂ ਜਿੱਤੇ ਸੋਨੇ ਤੇ ਕਾਂਸੀ ਦੇ ਇਨ੍ਹਾਂ ਦੋ ਤਗ਼ਮਿਆਂ ਤੋਂ ਇਲਾਵਾ ਉਦੇਵੀਰ ਨੇ 25 ਮੀਟਰ ਪਿਸਟਲ ਸ਼ੂਟਿੰਗ ਵਿੱਚ ਵਿਅਕਤੀਗਤ ਕਾਂਸੀ ਦਾ ਤਗ਼ਮਾ ਵੀ ਜਿੱਤਿਆ ਹੈ।
ਮਾਨਸਾ ਦੇ ਜੰਮਪਲ਼ ਵਿਜੇਵੀਰ ਤੇ ਉਦੇਵੀਰ ਨੇ ਜਰਮਨੀ ਵਿੱਚ ਹੋਈ ਵਿਸ਼ਵ ਜੂਨੀਅਰ ਸ਼ੂਟਿੰਗ ਚੈਂਪੀਅਨਸ਼ਿਪ ਪਿਸਟਲ ਸ਼ੂਟਿੰਗ ਦੇ 25 ਮੀਟਰ ਮੁਕਾਬਲੇ ਵਿੱਚ ਸੋਨ ਤਗ਼ਮਾ ਤੇ 10 ਮੀਟਰ ਮੁਕਾਬਲੇ ਵਿਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। 17 ਸਾਲ ਉਮਰ ਦੇ ਇਹ ਦੋਵੇਂ ਜੂਨੀਅਰ ਸ਼ੂਟਰ ਚੰਡੀਗੜ੍ਹ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਨ।
ਬੱਚਿਆਂ ਦੀ ਚੰਗੀ ਕੋਚਿੰਗ ਅਤੇ ਪ੍ਰੈਕਟਿਸ ਲਈ ਇਹ ਪਰਿਵਾਰ 2015 ਵਿੱਚ ਚੰਡੀਗੜ੍ਹ ਸ਼ਿਫਟ ਕਰ ਗਿਆ ਸੀ। ਉਹ ਕੌਮੀ ਪੱਧਰ ਦੇ ਉੱਘੇ ਨਿਸ਼ਾਨੇਬਾਜ਼ੀ ਕੋਚ ਦਲੀਪ ਸਿੰਘ ਚੰਦੇਲ ਤੋਂ ਕੋਚਿੰਗ ਹਾਸਲ ਕਰ ਰਹੇ ਹਨ।
ਮਾਨਸਾ: ਜਿੱਥੇ ਪੰਜਾਬ ਵਿੱਚ ਨਿੱਤ ਦਿਨ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ, ਉੱਥੇ ਇੱਕ ਠੰਢੀ ਹਵਾ ਦਾ ਬੁੱਲਾ ਵੀ ਆਇਆ ਹੈ। ਮਾਨਸਾ ਦੇ ਦੋ ਸਕੇ ਜੌੜੇ ਭਰਾਵਾਂ ਨੇ ਨਿਸ਼ਾਨੇਬਾਜ਼ੀ ਦੇ ਕੌਮਾਂਤਰੀ ਮੁਕਾਬਲੇ ਵਿੱਚ ਸੋਨ ਤਗ਼ਮੇ ਸਮੇਤ ਤਿੰਨ ਮੈਡਲ ਜਿੱਤ ਕੇ ਸਾਬਤ ਕੀਤਾ ਹੈ ਕਿ ਆਸ ਦੀ ਕਿਰਣ ਹਾਲੇ ਬਾਕੀ ਹੈ।