ਸੁਦਿਕਸ਼ਾ ਬਣੀ ਨਿਰੰਕਾਰੀ ਮਿਸ਼ਨ ਦੀ ਮੁਖੀ
ਬਾਬਾ ਹਰਦੇਵ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਮਾਤਾ ਸਵਿੰਦਰ ਕੌਰ ਨੇ ਗੱਦੀ ਸੰਭਾਲੀ ਸੀ।
ਉਸ ਦੀ ਮੌਤ ਤੋਂ ਬਾਅਦ 8 ਅਗਸਤ, 2017 ਨੂੰ ਰਮਿਤ ਚੰਨਾ ਨਾਲ ਉਸ ਦਾ ਦੂਜਾ ਵਿਆਹ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਦੂਜੇ ਪਤੀ ਨਾਲ ਉਸ ਦਾ ਵਿਵਾਦ ਚੱਲ ਰਿਹਾ ਹੈ।
ਨਵੀਂ ਦਿੱਲੀ: ਅੱਜ ਦਿੱਲੀ ਦੇ ਬੁਰਾੜੀ ਰੋਡ ’ਤੇ ਬਣੇ ਮੈਦਾਨ ਵਿੱਚ ਸਮਾਗਮ ਦੌਰਾਨ ਸੰਤ ਨਿਰੰਕਾਰੀ ਮਿਸ਼ਨ ਦੀ 5ਵੀਂ ਮੁਖੀ ਸਵਿੰਦਰ ਕੌਰ ਨੇ ਆਪਣੀ ਧੀ ਸੁਦਿਕਸ਼ਾ ਨੂੰ ਗੱਦੀ ਸੌਂਪ ਤੇ ਆਪਣੀ ਵਾਰਸ ਬਣਾ ਦਿੱਤਾ ਹੈ।
ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਨੇ ਬੀਤੇ ਦਿਨ ਹੀ ਸੁਦਿਕਸ਼ਾ ਨੂੰ ਗੱਦੀ ਸੌਂਪਣ ਦਾ ਐਲਾਨ ਕੀਤਾ ਸੀ।
ਦੋ ਸਾਲ ਪਹਿਲਾਂ ਮਈ 2016 ਨੂੰ ਸੰਤ ਨਿਰੰਕਾਰੀ ਬਾਬਾ ਹਰਦੇਵ ਸਿੰਘ ਦਾ ਕੈਨੇਡਾ ਦੇ ਮਾਂਟਰੀਅਲ ਵਿੱਚ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ।
ਸੁਦਿਕਸ਼ਾ ਰਹਿਆਣਾ ਦੇ ਪੰਚਕੁਲਾ ਦੀ ਨੂੰਹ ਹੈ। ਉਸ ਦਾ ਵਿਆਹ ਪੰਚਕੁਲਾ ਦੇ ਸੈਕਟਰ 11 ਨਿਵਾਸੀ ਅਵਨੀਤ ਸੇਤੀਆ ਨਾਲ ਜੂਨ 2015 ਵਿੱਚ ਹੋਇਆ ਸੀ।
ਹਾਦਸੇ ਵਿੱਚ ਸੁਦਿਕਸ਼ਾ ਦੇ ਪਤੀ ਅਵਨੀਤ ਸੇਤੀਆ ਦੀ ਵੀ ਮੌਤ ਹੋ ਗਈ ਸੀ।
ਹੁਣ ਲਗਪਗ ਦੋ ਸਾਲ ਬਾਅਦ ਮਾਤਾ ਸਵਿੰਦਰ ਕੌਰ ਨੇ ਆਪਣੀ ਮਰਜ਼ੀ ਨਾਲ ਆਪਣੀ ਛੋਟੀ ਧੀ ਸੁਦਿਕਸ਼ਾ ਨੂੰ ਗੱਦੀ ਸੌਂਪਣ ਦਾ ਫੈਸਲਾ ਕੀਤਾ ਹੈ।