ਨਸ਼ਾ ਤਸਕਰਾਂ ਨੂੰ ਸੁਧਾਰਨ ਲਈ ਬਿੱਟੂ ਦਾ 'ਟੋਟਕਾ'
ਬਿੱਟੂ ਨੇ ਨਸ਼ਾ ਤਸਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਗ਼ੈਰਤ ਜਗਾਉਣ ਤੇ ਨਸ਼ਾ ਤਿਆਗ ਕੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਇਹ ਜੰਗ ਕਈ ਦੇਸ਼ਾਂ ਤੇ ਸੂਬਿਆਂ ਵਿੱਚ ਚੱਲ ਰਹੀ ਹੈ ਤੇ ਪੰਜਾਬ ਵਿੱਚ ਵੀ ਇਹ ਸ਼ੁਰੂ ਹੋ ਚੁੱਕੀ ਹੈ।
ਬਿੱਟੂ ਨੇ ਕਿਹਾ ਕਿ ਨਸ਼ੇ ਵਿਰੁੱਧ ਛੇੜੀ ਗਈ ਜੰਗ ਇਸ ਦਾ ਖ਼ਾਤਮਾ ਹੋਣ ਤਕ ਜਾਰੀ ਰਹੇਗੀ।
ਲੁਧਿਆਣਾ ਪੂਰਬੀ ਹਲਕੇ ਤੋਂ ਵਿਧਾਇਕ ਸੰਜੇ ਤਲਵਾੜ ਦੀ ਅਗਵਾਈ ਵਿੱਚ ਨਸ਼ੇ ਖਿਲਾਫ ਕੱਢੇ ਮਾਰਚ ਦੌਰਾਨ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਬਣਨ ਦੇ ਸਮੇਂ ਤੋਂ ਹੀ ਪੰਜਾਬ ਵਿੱਚੋਂ ਨਸ਼ਾ ਜੜ੍ਹੋਂ ਖ਼ਤਮ ਕਰਨ ਦਾ ਫੈਸਲਾ ਲਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਅੱਜ ਸ਼ਹਿਰ ਦੇ ਲੋਕ, ਪੁਲਿਸ, ਪ੍ਰਸ਼ਾਸਨਿਕ ਅਧਿਕਾਰੀ ਤੇ ਸਿਆਸਤਦਾਨ ਇੱਕੋ ਮੰਚ 'ਤੇ ਇਕੱਠੇ ਹੋ ਕੇ ਮਸ਼ਾਲ ਮਾਰਚ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਹੇ ਹਨ।
ਲੁਧਿਆਣਾ: ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਸ਼ਾ ਤਸਕਰਾਂ ਨੂੰ ਸਮੱਗਲਿੰਗ ਛੱਡਣ ਦੀ ਅਪੀਲ ਕਰਨ ਨੂੰ ਕਿਹਾ। ਜੇਕਰ ਇਸ ਨਾਲ ਕੰਮ ਨਾ ਬਣੇ ਤਾਂ ਐਮਪੀ ਨੇ ਤਸਕਰਾਂ ਨੂੰ ਫੜ ਕੇ ਜੁੱਤੇ ਮਾਰਨ ਤੇ ਇਨ੍ਹਾਂ ਦਾ ਮੂੰਹ ਕਾਲ਼ਾ ਕਰ ਕੇ ਪੰਚਾਇਤ ਦੀ ਹਾਜ਼ਰੀ ਵਿੱਚ ਪੁਲਿਸ ਹਵਾਲੇ ਕਰਨ ਦੀ ਸਲਾਹ ਦਿੱਤੀ ਹੈ।