ਭੈਣ ਨੇ ਦਿੱਤਾ ਸ਼ਹੀਦ ਮਨਿੰਦਰ ਦੀ ਅਰਥੀ ਨੂੰ ਮੋਢਾ ਤੇ ਫ਼ੌਜੀ ਭਰਾ ਨੇ ਦਿੱਤੀ ਚਿਖ਼ਾ ਨੂੰ ਅਗਨੀ
ਸ਼ਹੀਦ ਮਨਿੰਦਰ ਨੂੰ ਸੀਆਰਪੀਐਫ ਦੇ ਜਵਾਨਾਂ ਦੀ ਟੁਕੜੀ ਨੇ ਸਲਾਮੀ ਦਿੱਤੀ। ਇਸ ਮੌਕੇ ਲੋਕਾਂ ਨੇ ਸ਼ਹੀਦ ਮਨਿੰਦਰ ਸਿੰਘ ਭਾਰਤ ਮਾਤਾ ਦੀ ਜੈ ਦੇ ਨਾਰੇ ਲਾਏ ਉੱਥੇ ਹੀ ਪਾਕਿਸਤਾਨ ਖ਼ਿਲਾਫ ਜੰਮ ਕੇ ਨਾਅਰੇ ਲਾਏ।
ਇਸ ਮੌਕੇ ਲੋਕਾਂ ਨੇ ਸ਼ਹੀਦ ਮਨਿੰਦਰ ਸਿੰਘ ਭਾਰਤ ਮਾਤਾ ਦੀ ਜੈ ਦੇ ਨਾਰੇ ਲਾਏ ਉੱਥੇ ਹੀ ਪਾਕਿਸਤਾਨ ਖ਼ਿਲਾਫ ਜੰਮ ਕੇ ਨਾਅਰੇ ਲਾਏ।
ਸ਼ਹੀਦ ਦੀ ਅੰਤਿਮ ਯਾਤਰਾ 'ਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਮਨਿੰਦਰ ਦੇ ਪਰਿਵਾਰ ਨੂੰ ਹੌਸਲਾ ਦਿੱਤਾ।
ਮਨਿੰਦਰ ਸਿੰਘ ਦੀ ਅੰਤਿਮ ਵਿਦਾਈ ਮੌਕੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਪੰਜਾਬ ਦੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਤੇ ਸੀਆਰਪੀਐਫ ਦੇ ਆਹਲਾ ਅਧਿਕਾਰੀ ਵੀ ਸ਼ਾਮਿਲ ਹੋਏ।
ਗੁਰਦਾਸਪੁਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਆਤਮਘਾਤੀ ਹਮਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਦੇ ਮਨਿੰਦਰ ਸਿੰਘ ਦਾ ਅੰਤਿਮ ਸੰਸਕਾਰ ਸਰਾਕਰੀ ਸਨਮਾਨਾਂ ਕੀਤਾ ਗਿਆ।
ਸ਼ਹੀਦ ਮਨਿੰਦਰ ਸਿੰਘ ਦੀ ਅਰਥੀ ਨੂੰ ਵੱਡੀ ਭੈਣ ਲਵਲੀ ਨੇ ਮੋਢਾ ਦਿੱਤਾ ਅਤੇ ਸ਼ਹੀਦ ਦੇ ਛੋਟੇ ਭਰਾ ਲਵਕਿਸ਼ ਸਿੰਘ ਨੇ ਅਗਨੀ ਦਿਤੀ ਗਈ। ਲਵਕਿਸ਼ ਵੀ ਸੀਆਰਪੀਐਫ ਦਾ ਜਵਾਨ ਹੈ ਤੇ ਭਰਾ ਦੀ ਕੁਰਬਾਨੀ ਨੂੰ ਅਜਾਈਂ ਨਾ ਜਾਣ ਦੇਣ ਲਈ ਦ੍ਰਿੜ ਹੈ।