ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰੂਹਾਨੀ ਰੰਗ 'ਚ ਰੰਗਿਆ ਸ੍ਰੀ ਅੰਮ੍ਰਿਤਸਰ ਸਾਹਿਬ
ਨਿਹੰਗ ਸਿੰਘਾਂ ਵੱਲੋਂ ਵਿਖਾਏ ਜਾ ਰਹੇ ਕਰਤੱਬਾਂ ਨੇ ਇਸ ਨਗਰ ਕੀਰਤਨ ਦੀ ਸ਼ੋਭਾ ਹੋਰ ਵਧਾ ਦਿੱਤੀ ।
ਇਸ ਵਿਸ਼ਾਲ ਤੇ ਪ੍ਰਭਾਵਸ਼ਾਲੀ ਨਗਰ ਕੀਰਤਨ 'ਚ ਕਈ ਸਕੂਲੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।
ਅੱਗੇ ਦੇਖੋ ਗੁਰਪੁਰਬ ਮੌਕੇ ਸਜਾਏ ਨਗਰ ਕੀਰਤਨ ਅਤੇ ਦਰਬਾਰ ਸਾਹਿਬ ਦੀਆਂ ਸੁੰਦਰ ਤਸਵੀਰਾਂ।
ਸੰਗਤ ਵਾਹਿਗੁਰੂ ਨਾਮ ਦਾ ਜਾਪ ਕਰਦੀਆਂ ਹੋਈਆਂ ਜਾ ਰਹੀਆਂ ਸਨ ਤੇ ਹਰ ਪਾਸੇ ਮਾਹੌਲ ਸ਼ਰਧਾਮਈ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਸੀ।
ਨਗਰ ਕੀਰਤਨ ਦਾ ਥਾਂ-ਥਾਂ 'ਤੇ ਸੰਗਤ ਨੇ ਭਰਵਾਂ ਸਵਾਗਤ ਕੀਤਾ।
ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਿੱਸਾ ਲਿਆ।
ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਹਰ ਸਾਲ ਅੰਮ੍ਰਿਤਸਰ ਸ਼ਹਿਰ ਦੇ ਪ੍ਰਮੁੱਖ ਦਰਵਾਜ਼ਿਆਂ 'ਤੇ ਵੱਡੀ ਪੱਧਰ 'ਤੇ ਦੀਪਮਾਲਾ ਕੀਤੀ ਜਾਂਦੀ ਹੈ।
ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨੂੰ ਸੰਗਤਾਂ ਨੇ ਵੀ ਸਹੀ ਕਰਾਰ ਦਿੱਤਾ।
ਪਰੰਪਰਾ ਰਹੀ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਹੀ ਆਕਰਸ਼ਕ ਦੀਪਮਾਲਾ ਕਰਾਉਂਦੀ ਹੈ ਤੇ ਮਨਮੋਹਲ ਆਤਿਸ਼ਬਾਜ਼ੀ ਹੁੰਦੀ ਹੈ ਪਰ ਕਿਸੇ ਇਸ ਵਾਰ ਰੇਲ ਹਾਦਸੇ ਦੀ ਅਣਹੋਣੀ ਦੇ ਕਾਰਨ ਅਜਿਹਾ ਨਹੀਂ ਕੀਤਾ ਗਿਆ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਵੀਰਵਾਰ ਨੂੰ ਸ੍ਰੀ ਅੰਮ੍ਰਿਤਰ ਸਾਹਿਬ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ।
ਪਰ 19 ਅਕਤੂਬਰ ਦੇ ਦਰਦਨਾਕ ਰੇਲ ਹਾਦਸੇ ਕਾਰਨ ਕਮੇਟੀ ਨੇ ਇਹ ਫੈਸਲਾ ਬਾਅਦ 'ਚ ਰੱਦ ਕਰ ਦਿੱਤਾ, ਜਿਸ ਦੇ ਚੱਲਦਿਆਂ ਇਸ ਵਾਰ ਸਿਰਫ ਸੱਚਖੰਡ ਸਰੀ ਹਰਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ 'ਚ ਫੁੱਲਾਂ ਦੀ ਸਜਾਵਟ ਤੇ ਦੀਪਮਾਲਾ ਕੀਤੀ ਗਈ ਹੈ।
ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਘੰਟਾ ਘਰ, ਪਲਾਜ਼ਾ, ਜੱਲ੍ਹਿਆਂਵਾਲਾ ਬਾਗ, ਘਿਓ ਮੰਡੀ ਗੇਟ, ਚੌਂਕ ਰਾਮ ਬਾਗ ਤੋਂ ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ ,ਬੇਰੀ ਗੇਟ ਸਣੇ ਮੰਡੀ ਗੇਟ, ਸ਼ੇਰਾਂ ਵਾਲਾ ਗੇਟ ਸਣੇ ਕਈ ਹੋਰ ਪੜਾਅ ਪੂਰੇ ਕਰਦਾ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਰਸਤਿਓਂ ਗੁਜ਼ਰਦਾ ਹੋਇਆ ਵਾਪਸ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਸਮਾਪਤ ਹੋਇਆ।