ਨੈਣਾਂ ਦੇਵੀ ਦੀ ਕਿਰਪਾ ਸਦਕਾ ਲਿਆ ਸੀ ਨਵਜੋਤ ਸਿੱਧੂ ਨੇ ਜਨਮ..!
ਸਿੱਧੂ ਨੇ ਆਸ ਜਤਾਈ ਕਿ ਛੇਤੀ ਹੀ ਦੋਵੇਂ ਸਥਾਨਾਂ ਦੇ ਸ਼ਰਧਾਲੂ ਰੋਪਵੇਅ ਰਾਹੀਂ ਪਹਾੜਾਂ ਦੀ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਦੇ ਹੋਏ ਭਾਈਚਾਰਕ ਸਾਂਝ ਅੱਗੇ ਵਧਾਉਣਗੇ।
Download ABP Live App and Watch All Latest Videos
View In Appਸਿੱਧੂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਮਾਤਾ ਨੇ ਨੈਣਾਂ ਦੇਵੀ ਮੰਨਤ ਮੰਗੀ ਸੀ ਤਾਂ ਹੀ ਉਹ ਪੈਦਾ ਹੋਏ ਸਨ। ਉਦੋਂ ਤੋਂ ਹੀ ਉਨ੍ਹਾਂ ਦੇ ਪਰਿਵਾਰ ਦੀ ਆਸਥਾ ਇਸ ਸਥਾਨ ਨਾਲ ਜੁੜੀ ਹੋਈ ਹੈ।
ਉਨ੍ਹਾਂ ਨੈਣਾਂ ਦੇਵੀ ਤੇ ਇੱਥੋਂ ਕੁਝ ਹੀ ਦੂਰੀ 'ਤੇ ਖ਼ਾਲਸੇ ਦੀ ਜਨਮਭੂਮੀ ਨੂੰ ਜੋੜਨ ਲਈ ਬਣ ਰਹੇ ਰੋਪਵੇਅ ਪ੍ਰਾਜੈਕਟ ਨੂੰ ਹਿੰਦੂ-ਸਿੱਖ ਭਾਈਚਾਰੇ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਇਸ ਯੋਜਨਾ ਸਬੰਧੀ ਜਲਦ ਹੀ ਟੈਂਡਰ ਹੋਣ ਵਾਲੇ ਹਨ।
ਇੱਥੇ ਪਹੁੰਚਣ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ ਹਿੰਦੂ ਸਨ ਤੇ ਪਿਤਾ ਸਿੱਖ। ਘਰ ਵਿੱਚ ਸ਼ਿਵ ਦੀ ਪੂਜਾ ਹੁੰਦੀ ਸੀ ਤੇ ਨਾਲ ਹੀ ਗੁਰਬਾਣੀ ਨਿਤਨੇਮ ਵੀ ਰੋਜ਼ਾਨਾ ਹੁੰਦਾ ਸੀ।
ਨਵਜੋਤ ਸਿੱਧੂ ਅੱਜ ਯਾਨੀ ਸੋਮਵਾਰ ਨੂੰ ਮਾਤਾ ਨੈਣਾਂ ਦੇਵੀ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ।
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਧਾਰਮਿਕ ਸਥਾਨ ਮਾਤਾ ਨੈਣਾਂ ਦੇਵੀ ਦੀ ਕਿਰਪਾ ਸਦਕਾ ਹੋਇਆ। ਇਹ ਦਾਅਵਾ ਨਵਜੋਤ ਸਿੱਧੂ ਨੇ ਖ਼ੁਦ ਕੀਤਾ ਹੈ।
- - - - - - - - - Advertisement - - - - - - - - -