✕
  • ਹੋਮ

ਲੁਧਿਆਣਾ 'ਚ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

ਏਬੀਪੀ ਸਾਂਝਾ   |  20 Nov 2017 12:02 PM (IST)
1

ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਾ ਪਰ ਸ਼ਾਰਟ ਸਰਕਟ ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ। ਅਮਰਸਨ ਪਾਲੀਮਰ ਨਾਮਕ ਇਸ ਫ਼ੈਕਟਰੀ ਦੀ ਪਹਿਲੀ ਮੰਜ਼ਲ ਨੂੰ ਅੱਗ ਲੱਗੀ ਤੇ ਫਿਰ ਦੂਜੀ ਮੰਜ਼ਲ ਨੂੰ ਵੀ ਲਪੇਟ ਵਿੱਚ ਲੈ ਲਿਆ।

2

ਲੁਧਿਆਣਾ: ਸੋਮਵਾਰ ਸਵੇਰੇ ਅੱਠ ਵਜੇ ਲੁਧਿਆਣਾ ਦੇ ਇੰਡਸਟਰੀਅਲ ਏਰੀਆ ਏ ਵਿੱਚ ਪਲਾਸਟਿਕ ਦੇ ਪੋਲੀਥੀਨ ਬਣਾਉਣ ਵਾਲੀ ਫ਼ੈਕਟਰੀ ਨੂੰ ਭਿਆਨਕ ਅੱਗ ਲੱਗ ਗਈ।

3

ਸੂਚਨਾ ਮਿਲਦੇ ਹੀ ਅੱਗ ਬਝਾਊ ਵਿਭਾਗ ਦੀਆਂ 20 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ। ਕਰਮਚਾਰੀਆਂ ਮੁਤਾਬਕ ਤਿੰਨ ਤੋਂ ਚਾਰ ਘੰਟਿਆਂ ਵਿੱਚ ਅੱਗ ਬੁਝਾਈ ਗਈ।

4

ਅੱਗ ਵਿੱਚ ਕਿਸੇ ਜਾਨੀ ਨੁਕਾਸਨ ਤੋਂ ਬਚਾਅ ਰਿਹਾ ਪਰ ਫ਼ੈਕਟਰੀ ਵਿੱਚ ਲੱਖਾਂ ਰੁਪਏ ਦਾ ਰੱਖਿਆ ਸਟੋਕ ਤੇ ਕੱਚਾ ਮਾਲ ਅੱਗ ਦੀ ਭੇਟ ਚੜ੍ਹ ਗਿਆ।

  • ਹੋਮ
  • ਪੰਜਾਬ
  • ਲੁਧਿਆਣਾ 'ਚ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
About us | Advertisement| Privacy policy
© Copyright@2026.ABP Network Private Limited. All rights reserved.