ਬਿਜਲੀ ਦਾ ਕਮਾਲ! ਹੁਣ ਪ੍ਰਦੂਸ਼ਨ ਨਹੀਂ ਫੈਲਾਉਣਗੇ ਆਟੋ ਰਿਕਸ਼ਾ
ਇਲੈਕਟ੍ਰਿਕ ਆਟੋ ਰਿਕਸ਼ਾ 2 ਰੁਪਏ ਪ੍ਰਤੀ ਕਿਲੋਮੀਟਰ ਦੀ ਐਵਰੇਜ਼ ਨਾਲ ਕੰਮ ਕਰਦਾ ਹੈ। ਇਹ ਇਲੈਕਟਰਿਕ ਆਟੋ ਰਿਕਸ਼ਾ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਹਵਾ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਦੇਸ਼ ਭਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਪ੍ਰਸ਼ਾਸਨ ਤੇ ਆਟੋ ਚਾਲਕ ਯੂਨੀਅਨਾਂ ਵਿਚਾਲੇ ਸੰਘਰਸ਼ ਚੱਲਦਾ ਆ ਰਿਹਾ ਹੈ। ਹੁਣ ਆਟੋ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਇਸ ਦਾ ਹੱਲ ਕੱਢ ਲਿਆ ਹੈ।
ਹਰ 10 ਕਿਲੋਮੀਟਰ 'ਤੇ ਬੈਟਰੀ ਚਾਰਜ ਕਰਨ ਲਈ ਵੱਖਰੇ ਸਟੇਸ਼ਨ ਬਣਾਏ ਗਏ ਹਨ। ਬੈਟਰੀ ਚਾਰਜ ਕਰਾਉਣ ਲਈ ਚਾਲਕ ਨੂੰ ਸਿਰਫ 120 ਰੁਪਏ ਦੇਣੇ ਹੋਣਗੇ।
ਕੰਪਨੀ ਨੇ ਬੈਟਰੀ ਚਾਰਜ ਕਰਨ ਦੀ ਸੁਵਿਧਾ ਵੀ ਸਿਟੀ ਬਿਉਟੀਫੁਲ ਵਿੱਚ ਦਿੱਤੀ ਹੋਈ ਹੈ। ਯਾਨੀ ਨਾਲ ਦੀ ਨਾਲ ਆਟੋ ਚਾਲਕ ਬੈਟਰੀ ਚਾਰਜ ਕਰਵਾ ਸਕਦੇ ਹਨ।
ਇਸ ਆਟੋ ਵਿੱਚ 3 ਇਲੈਕਟ੍ਰਿਕ ਬੈਟਰੀਆਂ ਹਨ ਜਿਨ੍ਹਾਂ ਨੂੰ ਇੱਕ ਵਾਰ ਚਾਰਜ ਹੋਣ ਤੋਂ ਬਾਅਦ 60 ਕਿਲੋਮੀਟਰ ਦਾ ਸਫਰ ਤੈਅ ਕਰਦੀਆਂ ਹਨ।
ਚੰਡੀਗੜ੍ਹ ਵਿੱਚ ਇਹ ਪਹਿਲਾ ਆਟੋ ਰਿਕਸ਼ਾ ਹੈ ਜੋ ਸ਼ਾਮ ਨਾਂ ਦੇ ਆਟੋ ਚਾਲਕ ਨੇ ਖਰੀਦਿਆ ਹੈ। ਇਸ ਦੀ ਕੀਮਤ 2 ਲੱਖ 10 ਹਜ਼ਾਰ ਰੁਪਏ ਹੈ।
ਆਟੋ ਰਿਕਸ਼ਾ ਬਣਾਉਣ ਵਾਲੀਆਂ ਕੰਪਨੀਆਂ ਨੇ ਇਲੈਕਟ੍ਰਿਕ ਆਟੋ ਰਿਕਸ਼ਾ ਤਿਆਰ ਕੀਤਾ ਹੈ। ਇਹ ਬਿਨਾ ਪ੍ਰਦੂਸ਼ਨ ਸੜਕਾਂ 'ਤੇ ਚੱਲੇਗਾ। ਇਸ ਆਟੋ ਰਿਕਸ਼ਾ ਦਾ ਰੰਗ ਅਸਮਾਨੀ ਨੀਲਾ ਵੀ ਵੱਖਰਾ ਹੀ ਹੈ ਜੋ ਇਸ ਦੀ ਦਿਖ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ।