ਫ਼ਤਹਿ ਦੀ ਮੌਤ ਪਿੱਛੋਂ ਵੀ ਸਬਕ ਨਹੀਂ, ਥਾਂ-ਥਾਂ ਖੁੱਲ੍ਹੇ ਪਏ ਬੋਰਵੈੱਲ, ਵੇਖੋ ਤਸਵੀਰਾਂ
ਇਸ ਬਾਬਤ ਪਿੰਡ ਗਿੱਲ ਦੇ ਸਰਪੰਚ ਨੇ ਦੱਸਿਆ ਕਿ ਖੁੱਲ੍ਹਾ ਬੋਰ ਮੰਦਭਾਗਾ ਹੈ। ਉਨ੍ਹਾਂ ਗੁਰਦੁਆਰਾ ਸਾਹਿਬ ਜਾ ਕੇ ਅਨਾਊਸਮੈਂਟ ਕਰਵਾ ਦਿੱਤੀ ਹੈ ਕੇ ਜਿਸ-ਜਿਸ ਦੇ ਘਰ ਜਾਂ ਆਸ-ਪਾਸ ਖੁੱਲ੍ਹਾ ਬੋਰ ਹੈ, ਉਸ ਨੂੰ ਤੁਰੰਤ ਢੱਕਿਆ ਜਾਏ। ਇਸ ਸਬੰਧੀ ਡਿਪਟੀ ਕਮਿਸ਼ਨਰ ਕੁਝ ਬੋਲਣ ਨੂੰ ਤਿਆਰ ਨਹੀਂ।
Download ABP Live App and Watch All Latest Videos
View In Appਇਸ ਤਸਵੀਰ ਮਾਨਸਾ ਵਿੱਚ ਖੁੱਲ੍ਹੇ ਪਏ ਬੋਰਵੈੱਲ ਦੀ ਹੈ।
ਇਸ ਤੋਂ ਇਲਾਵਾ ਬਠਿੰਡਾ ਵਿੱਚ 50 ਬੋਰ ਸਾਹਮਣੇ ਆਏ। ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹੁਕਮਾਂ ਬਾਅਦ ਕਾਰਵਾਈ ਕਰਨ 'ਤੇ ਇਨ੍ਹਾਂ ਸਾਰੇ ਬੋਰਵੈੱਲਜ਼ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਖੁੱਲ੍ਹਾ ਬੋਰ ਦਿੱਸਦਾ ਹੈ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਏ।
ਲੁਧਿਆਣਾ ਦੇ ਪਿੰਡ ਗਿੱਲ ਵਿੱਚ ਡੂੰਗੇ ਬੋਰਵੈੱਲ ਖੁੱਲ੍ਹੇ ਪਏ ਦਿੱਸੇ ਜਿਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਇਹ ਬੋਰ ਲਿੰਕ ਕਲੋਨੀ ਦੇ ਕਿਸਾਨ ਦਾ ਹੈ।
ਸੰਗਰੂਰ ਵਿੱਚ ਬੋਰਵੈੱਲ 'ਚ ਡਿੱਗਣ ਨਾਲ 2 ਸਾਲ ਦੇ ਮਾਸੂਮ ਬੱਚੇ ਫ਼ਤਹਿਵੀਰ ਸਿੰਘ ਦੀ ਦਰਦਨਾਕ ਮੌਤ ਹੋ ਗਈ ਪਰ ਹਾਲੇ ਵੀ ਲੋਕ ਇਸ ਤੋਂ ਸਬਕ ਨਹੀਂ ਲੈ ਰਹੇ। ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸੂਬੇ ਦੇ ਖੁੱਲ੍ਹੇ ਬੋਰ ਤੁਰੰਤ ਬੰਦ ਕਰਵਾਉਣ ਦੇ ਹੁਕਮ ਦਿੱਤੇ ਹਨ, ਪਰ ਹਾਲੇ ਵੀ ਥਾਂ-ਥਾਂ ਖੁੱਲ੍ਹੇ ਪਏ ਬੋਰ ਦਿੱਸ ਰਹੇ ਹਨ।
ਇਸੇ ਤਰ੍ਹਾਂ ਮਾਨਸਾ ਵਿੱਚ ਖੁੱਲ੍ਹੇਆਮ ਪਏ ਬੋਰਵੈੱਲ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
- - - - - - - - - Advertisement - - - - - - - - -