ਸਿੱਖਿਆ ਮੰਤਰੀ ਤੋਂ ਨੌਕਰੀ ਮੰਗਣ ਗਏ ਬੇਰੁਜ਼ਗਾਰਾਂ ਦਾ ਬੇਰਹਿਮੀ ਨਾਲ ਕੁਟਾਪਾ
ਅਧਿਆਪਕ ਭਰਤੀ ਈਟੀਟੀ ਟੈੱਟ ਪਾਸ 82 ਦਿਨਾਂ ਤੋਂ ਸੁਨਾਮ ਰੋਡ 'ਤੇ ਟੈਂਕੀ 'ਤੇ ਡਟੇ ਹੋਏ ਹਨ, ਜਦੋਂਕਿ ਬੀਐੱਡ ਟੈੱਟ ਪਾਸ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਪੱਕਾ ਮੋਰਚਾ ਲਾ ਕੇ ਬੈਠੇ ਹਨ।
ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ 8 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਇਸ ਤੋਂ ਪਹਿਲਾਂ 30 ਨੂੰ ਪੰਜਾਬ ਭਰ 'ਚ ਅਰਥੀ ਫੂਕ ਮੁਜ਼ਾਹਰੇ ਹੋਣਗੇ ਤੇ 2 ਤੋਂ 8 ਦਸੰਬਰ ਤੱਕ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਸੌਪੇ ਜਾਣਗੇ।
ਦੇਰ ਸ਼ਾਮ ਨੂੰ ਐਸ ਡੀ ਐਮ ਬਬਨਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਐਲਾਨ ਬੇਰੁਜ਼ਗਾਰ ਅਧਿਆਪਕਾਂ ਨਾਲ ਸਾਂਝਾ ਕੀਤਾ, ਜਿਸ ਮੁਤਾਬਕ ਇੱਕ ਹਫਤੇ ਦੇ ਅੰਦਰ ਅੰਦਰ ਕੈਬਨਿਟ ਦੀ ਮੀਟਿੰਗ ਰਾਹੀਂ ਇਤਰਾਜ਼ ਵਾਲੀਆਂ ਅਧਿਆਪਕ ਭਰਤੀ ਸ਼ਰਤਾਂ ਬਦਲਣੀਆਂ ਜਾਣਗੀਆਂ।
ਕਈ ਮਹਿਲਾ ਤੇ ਪੁਰਸ਼ ਅਧਿਆਪਕਾਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕਾਫ਼ੀ ਬੇਰੁਜ਼ਗਾਰ ਅਧਿਆਪਕ ਸੱਟਾਂ ਦੇ ਬਾਵਜੂਦ ਸਿੱਖਿਆ ਮੰਤਰੀ ਅੱਗੇ ਡਟੇ ਰਹੇ।
ਇਸ ਦੌਰਾਨ ਲਗਪਗ ਇੱਕ ਦਰਜ਼ਨ ਬੇਰੁਜ਼ਗਾਰ ਬੀਐੱਡ ਅਧਿਆਪਕ ਜ਼ਖ਼ਮੀ ਹੋਏ।
ਇਸ ਦੌਰਾਨ ਜੰਮ ਕੇ ਡਾਂਗਾਂ ਵਰ੍ਹੀਆਂ, ਪਾਣੀ ਦੀਆਂ ਬੁਛਾੜਾਂ ਰਾਹੀਂ ਬੇਰੁਜ਼ਗਾਰ ਅਧਿਆਪਕਾਂ ਨੂੰ ਖਦੇੜਿਆ ਗਿਆ, ਉਨ੍ਹਾਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਵੀ ਚੱਲੇ।
ਜਦੋਂ ਅਧਿਆਪਕਾਂ ਦਾ ਕਾਫ਼ਲਾ ਮੰਤਰੀ ਦੀ ਕੋਠੀ ਨੇੜੇ ਪਹੁੰਚਿਆ ਤਾਂ ਬੈਰੀਕੇਡਿੰਗ ਅੱਗੇ ਪੁਲਿਸ ਤੇ ਬੇਰੁਜ਼ਗਾਰ ਅਧਿਆਪਕਾਂ ਵਿਚਾਲੇ ਟਕਰਾਅ ਹੋ ਗਿਆ।
ਅਧਿਆਪਕਾਂ ਨੇ ਲਗਪਗ ਦੋ ਦਰਜ਼ਨ ਸੰਘਰਸ਼ਸ਼ੀਲ ਕਿਸਾਨ, ਮਜਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਤੇ ਇਨਸਾਫ਼ ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਸਾਂਝਾ ਰੋਸ ਮੁਜ਼ਾਹਰਾ ਕੀਤਾ।
ਸੰਗਰੂਰ: ਟੈੱਟ ਪਾਸ ਬੇਰੁਜ਼ਗਾਰ ਬੀਐੱਡ ਤੇ ਈਟੀਟੀ ਅਧਿਆਪਕ ਪਿਛਲੇ ਢਾਈ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਸ਼ਹਿਰ ਵਿਖੇ ਪੱਕੇ ਮੋਰਚੇ ਲਾ ਕੇ ਸੰਘਰਸ਼ ਕਰ ਰਹੇ ਹਨ ਤੇ ਵਾਰ ਵਾਰ ਡਾਂਗਾਂ ਦਾ ਸੇਕ ਝੱਲ ਰਹੇ ਹਨ।