ਬਠਿੰਡੇ ਵਾਲਿਆਂ ਨੇ ਇੰਝ ਲਾਹਿਆ ਮਹਿੰਗੇ ਪੈਟ੍ਰੋਲ-ਡੀਜ਼ਲ 'ਤੇ ਗੁੱਸਾ
ਏਬੀਪੀ ਸਾਂਝਾ | 17 Jun 2018 05:02 PM (IST)
1
ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਹੇਠ ਲਿਆਉਣ ਦੀ ਮੰਗ ਕੀਤੀ।
2
ਹਮੇਸ਼ਾਂ ਤੋਂ ਵੱਖਰੀ ਤਰ੍ਹਾਂ ਨਾਲ ਪ੍ਰਦਰਸ਼ਨ ਕਰਨ ਵਾਲੇ ਬਠਿੰਡਾ ਦੇ ਵਿਜੇ ਕੁਮਾਰ ਤੇ ਉਸ ਦੇ ਸਾਥੀਆਂ ਨੇ ਟਾਂਗਾ ਚਲਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
3
ਉਨ੍ਹਾਂ ਕਿਹਾ ਕਿ ਜੇਕਰ ਮਹਿੰਗਾਈ ਇਵੇਂ ਹੀ ਵਧਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕਾਂ ਨੂੰ ਟਾਂਗਿਆਂ ਤੇ ਖੱਚਰਾਂ 'ਤੇ ਆਉਣਾ-ਜਾਣਾ ਪਿਆ ਕਰੇਗਾ।
4
ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਬਠਿੰਡਾ ਵਿੱਚ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਕੁਝ ਲੋਕਾਂ ਨੇ ਟਾਂਗਾ ਚਲਾ ਕੇ ਮਹਿੰਗਾਈ ਖਿਲਾਫ ਭੜਾਸ ਕੱਢਦਿਆਂ ਸਰਕਾਰ 'ਤੇ ਕਰਾਰਾ ਵਿਅੰਗ ਕੱਸਿਆ।
5
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਟੈਕਸ ਘਟਾ ਕੇ ਤੇਲ ਦੀਆਂ ਕੀਮਤਾਂ ਘਟਾ ਸਕਦੀ ਹੈ ਪਰ ਸਰਕਾਰ ਅਜਿਹਾ ਨਹੀਂ ਕਰ ਰਹੀ।
= 5">