ਸਤਲੁਜ ਦੇ ਪਾਣੀ 'ਚ ਡੁੱਬੇ ਪੰਜਾਬ ਦੇ ਪਿੰਡ, ਵੇਖੋ ਤਾਜ਼ਾ ਤਸਵੀਰਾਂ
ਵੇਖੋ ਹੋਰ ਤਸਵੀਰਾਂ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਹੜ੍ਹ ਪੀੜਤ ਇਲਾਕਿਆਂ ਲਈ 100 ਕਰੋੜ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। ਕੈਪਟਨ ਨੇ ਇਹ ਐਲਾਨ ਅੱਜ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਵੀ ਕੀਤਾ।
ਇਸ ਤੋਂ ਪਹਿਲਾਂ 16 ਅਗਸਤ ਨੂੰ ਵੀ ਪਾਣੀ ਛੱਡਿਆ ਗਿਆ ਸੀ ਜੋ ਪੰਜਾਬ ਦੇ ਕਈ ਹੇਠਲੇ ਜ਼ਿਲ੍ਹਿਆਂ ਵਿੱਚ ਭਰ ਗਿਆ ਹੈ।
ਮੌਸਮ ਵਿਭਾਗ ਨੇ ਹਿਮਾਚਲ ਤੇ ਤਿੱਬਤ ਖੇਤਰ ਵਿੱਚ ਹਾਲੇ ਹੋਰ ਮੀਂਹ ਦੀ ਸੰਭਾਵਨਾ ਜਤਾਈ ਹੈ। ਲਿਹਾਜ਼ਾ ਡੈਮ ਤੋਂ ਪਾਣੀ ਛੱਡਿਆ ਜਾਣਾ ਲਾਜ਼ਮੀ ਹੈ।
BBMB ਨੇ ਦੱਸਿਆ ਕਿ ਡੈਮ ਦਾ ਜਲ ਪੱਧਰ 1,681 ਫੁੱਟ 'ਤੇ ਹੈ ਪਰ ਇਸ ਨੂੰ 1,680 ਫੁੱਟ 'ਤੇ ਹੋਣਾ ਚਾਹੀਦਾ ਹੈ।
ਦੱਸ ਦੇਈਏ ਪੰਜਾਬ ਵਿੱਚ ਅਜੇ ਹੋਰ ਹੜ੍ਹ ਆਉਣਗੇ ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਭਾਖੜਾ ਡੈਮ ਵਿੱਚੋਂ 19,000 ਕਿਊਸਿਕ ਪਾਣੀ ਹੋਰ ਛੱਡਿਆ ਜਾਏਗਾ।
ਫਿਲੌਰ 'ਚ ਰੈਸਕਿਊ ਵੇਲੇ DC ਤੇ SSP ਮੌਜੂਦ ਸਨ। ਉਨ੍ਹਾਂ ਦੇ ਨਾਲ MP ਸੰਤੋਖ ਚੌਧਰੀ, ਸੰਤ ਸੀਚੇਵਾਲ ਵੀ ਮੌਜੂਦ ਰਹੇ।
ਇਹ ਤਸਵੀਰਾਂ ਫਿਲੌਰ ਦੀਆਂ ਹਨ। ਇੱਥੇ ਪਿੰਡ ਗੰਨਾ ਦੇ ਨੌਜਵਾਨ ਨੇ ਕਿਹਾ ਕਿ ਮਾਈਨਿੰਗ ਕਰਕੇ ਬੰਨ ਕਮਜ਼ੋਰ ਹੋ ਗਏ ਹਨ।
ਫਿਲੌਰ ਦੇ ਪਿੰਡ 'ਚ 12 ਘੰਟੇ ਬਾਅਦ ਵੀ ਪ੍ਰਸ਼ਾਸਨ ਨਹੀਂ ਪੁੱਜ ਸਕਿਆ। ਕੁਝ ਲੋਕ ਇੱਥੋਂ ਇਸ ਕਰਕੇ ਸੁਰੱਖਿਅਤ ਥਾਂ 'ਤੇ ਨਹੀਂ ਗਏ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਜਾ ਸਮਾਨ ਨਾ ਚੋਰੀ ਹੋ ਜਾਵੇ।
ਬੇਸ਼ੱਕ ਹੜ੍ਹਾਂ ਕਾਰਨ ਮਨੁੱਖੀ ਜਾਨਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ, ਪਰ ਘਰਾਂ ਤੇ ਡੰਗਰ-ਪਸ਼ੂਆਂ ਅਤੇ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਸਤਲੁਜ ਦਰਿਆ ਵਿੱਚ ਵੱਡੀ ਮਾਤਰਾ 'ਚ ਛੱਡੇ ਪਾਣੀ ਕਾਰਨ ਜਲੰਧਰ, ਲੁਧਿਆਣਾ, ਮੋਗਾ ਤੇ ਫ਼ਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ।
ਪਿਛਲੇ 72 ਘੰਟਿਆਂ ਦੌਰਾਨ ਪੰਜਾਬ ਤੇ ਹਿਮਾਚਲ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਤਕ ਪਹੁੰਚ ਗਿਆ।