ਰੋਡਵੇਜ਼ ਦਾ ਚੱਕਾ ਜਾਮ, ਮੁਸਾਫਰ ਹੋਏ ਖੱਜਲ-ਖੁਆਰ
ਏਬੀਪੀ ਸਾਂਝਾ | 02 Aug 2019 01:33 PM (IST)
1
ਸਰਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਾ ਮਿਲਣ 'ਤੇ ਮੁਲਾਜ਼ਮ ਸ਼ੰਘਰਸ਼ ਦੇ ਰਾਹ 'ਤੇ ਪਏ ਹੋਏ ਹਨ।
2
ਮੁਲਾਜ਼ਮਾਂ ਦੀ ਮੰਗ ਹੈ ਕਿ ਸਰਕਾਰ ਸੁਪਰੀਮ ਕੋਰਟ ਦਾ ਫ਼ੈਸਲਾ ਕਰੇ ਤਾਂ ਜੋ ਉਨ੍ਹਾਂ ਪੱਕੇ ਮੁਲਾਜ਼ਮਾਂ ਦੇ ਬਰਾਬਰ ਕੰਮ ਕਰਨ ਦੇ ਬਦਲੇ ਉਨ੍ਹਾਂ ਦੇ ਹੀ ਬਰਾਬਰ ਤਨਖ਼ਾਹ ਮਿਲੇ।
3
ਮੁਲਾਜ਼ਮਾਂ ਦੀ ਮੰਗ ਹੈ ਕਿ ਆਊਟ ਸੋਰਸਿੰਗ 'ਤੇ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮ ਤੋਂ ਪਹਿਲਾਂ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।
4
ਅੱਜ ਕੀਤੀ ਹੜਤਾਲ ਵਿੱਚ ਮੁਲਾਜ਼ਮਾਂ ਨੇ ਨਾ ਹੀ ਕੋਈ ਅੱਡੇ ਵਿੱਚੋਂ ਕੋਈ ਬੱਸ ਬਾਹਰ ਜਾਣ ਦਿੱਤੀ ਤੇ ਨਾ ਹੀ ਅੰਦਰ ਆਉਣ ਦਿੱਤੀ।
5
ਤਕਰੀਬਨ 1650 ਦੇ ਠੇਕੇ 'ਤੇ ਭਰਤੀ ਹੋਏ ਰੋਡਵੇਜ਼ ਕਰਮਚਾਰੀ ਰੈਗੂਲਰ ਕੀਤੇ ਜਾਣ ਦੀ ਮੰਗ ਕਰ ਰਹੇ ਹਨ।
6
ਅੰਮ੍ਰਿਤਸਰ: ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਫਿਰ ਤੋਂ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਅੰਮ੍ਰਿਤਸਰ ਬੱਸ ਅੱਡੇ ਵਿੱਚ ਮੁਲਾਜ਼ਮਾਂ ਨੇ 12 ਤੋਂ 2 ਵਜੇ ਤਕ ਬੱਸਾਂ ਨਾ ਚਲਾਉਣ ਦਾ ਐਲਾਨ ਕਰ ਦਿੱਤਾ।