ਕੈਨੇਡਾ 'ਚ ਮਰਜ਼ੀ ਦੀਆਂ ਨੰਬਰ ਪਲੇਟਾਂ ਦਾ ਪੰਜਾਬੀ ਚੁੱਕ ਰਹੇ ਨਾਜਾਇਜ਼ ਫਾਇਦਾ, ਗਾਲ੍ਹਾਂ ਤੋਂ ਲੈਕੇ ਹੋਰ ਭੱਦੇ ਸ਼ਬਦ ਲਿਖਵਾਏ
ਉੱਥੋਂ ਦੇ ਰਹਿਣ ਵਾਲੇ ਇਨ੍ਹਾਂ ਸ਼ਬਦਾਂ ਦਾ ਮਤਲਬ ਤਾਂ ਨਹੀਂ ਸਮਝਦੇ ਪਰ ਕੈਨੇਡਾ ਵਿੱਚ ਪੈਦਾ ਹੋਏ ਪੰਜਾਬੀਆਂ ਦੇ ਬੱਚੇ ਆਪਣੇ ਲੋਕਾਂ ਵੱਲੋਂ ਵਰਤੇ ਜਾ ਰਹੇ ਇਨ੍ਹਾਂ ਸ਼ਬਦਾਂ ਦਾ ਮਤਲਬ ਪੁੱਛਦੇ ਹਨ ਤਾਂ ਬੇਹੱਦ ਅਜੀਬ ਸਥਿਤੀ ਬਣ ਜਾਂਦੀ ਹੈ।
Download ABP Live App and Watch All Latest Videos
View In Appਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਜਾਤਾਂ-ਗੋਤਾਂ, ਹਥਿਆਰਾਂ, ਨਸ਼ੇ ਅਤੇ ਇੱਥੋਂ ਤਕ ਕਿ ਗਾਲ੍ਹਾਂ ਨੂੰ ਵੀ ਲੋਕਾਂ ਨੇ ਆਪਣੀ ਕਾਰ ਦਾ ਸ਼ਿੰਗਾਰ ਬਣਾਇਆ ਹੋਇਆ ਹੈ।
ਕੰਵਲ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵਿਭਾਗ ਨੇ ਅਜਿਹੀਆਂ 33 ਨੰਬਰ ਪਲੇਟਾਂ ਨੂੰ ਵਾਪਸ ਮੰਗਵਾ ਲਿਆ ਸੀ, ਪਰ ਹਾਲੇ ਵੀ ਕੁਝ ਕਾਰਾਂ 'ਤੇ ਵਿਵਾਦਿਤ ਪਲੇਟਾਂ ਲੱਗੀਆਂ ਹੋਈਆਂ ਹਨ ਜੋ ਸੜਕਾਂ 'ਤੇ ਵੀ ਘੁੰਮਦੀਆਂ ਹਨ।
ਗਗਨ ਨੇ ਅਜਿਹੀਆਂ ਦਰਜਨਾਂ ਨੰਬਰ ਪਲੇਟਾਂ ਦੀ ਤਸਵੀਰ ਖਿੱਚ ਕੇ ਕੈਨੇਡਾ ਦੇ ਮੋਟਰ-ਵ੍ਹੀਕਲ ਵਿਭਾਗ ਨੂੰ ਭੇਜਦੇ ਹਨ। ਬ੍ਰੈਂਪਟਨ, ਮਿਸੀਸਾਗਾ ਦੇ ਪੰਜਾਬੀਆਂ ਨੇ ਸਰਕਾਰ ਤੋਂ ਅਜਿਹੀਆਂ ਭੱਦੀ ਸ਼ਬਦਾਵਲੀ ਵਾਲੀਆਂ ਪਲੇਟਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਦੇਖੋ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਆਪਣੀਆਂ ਕਾਰਾਂ ਦੇ ਸ਼ਿੰਗਾਰ ਲਈ ਤਿਆਰ ਕਰਵਾਈਆਂ ਪਲੇਟਾਂ ਦੀਆਂ ਕੁਝ ਹੋਰ ਤਸਵੀਰਾਂ।
ਬਰੈਂਪਟਨ: ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣਾ ਸੱਭਿਆਚਾਰ ਨਾਲ ਲੈਕੇ ਜਾਂਦੇ ਹਨ। ਪਰ ਕਈ ਪੰਜਾਬੀ ਕੈਨੇਡਾ ਵਰਗੇ ਦੇਸ਼ ਤੋਂ ਮਿਲੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਵੀ ਚੁੱਕ ਰਹੇ ਹਨ।
ਜੀ ਹਾਂ, ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਪੰਜਾਬੀਆਂ ਬਾਰੇ ਜਿਨ੍ਹਾਂ ਕੈਨੇਡਾ ਵਿੱਚ ਵਾਹਨਾਂ 'ਤੇ ਮਨਮਰਜ਼ੀ ਦੀ ਨੰਬਰ ਪਲੇਟ ਲਗਵਾਉਣ ਵਾਲੀ ਖੁੱਲ੍ਹ ਦਾ ਨਾਜਾਇਜ਼ ਫਾਇਦਾ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2018 ਦੌਰਾਨ ਆਪਣੀ ਮਰਜ਼ੀ ਮੁਤਾਬਕ 31,650 ਪਲੇਟਾਂ ਤਿਆਰ ਕਰਨ ਲਈ ਅਰਜ਼ੀਆਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 3,350 ਨੂੰ ਰੱਦ ਕਰ ਦਿੱਤਾ ਗਿਆ ਸੀ।
ਪਰ ਆਪਣਿਆਂ ਨੂੰ ਸੁਧਾਰਨ ਦਾ ਬੀੜਾ ਵੀ ਪੰਜਾਬੀ ਮੂਲ ਦੇ ਨੌਜਵਾਨ ਗਗਨਦੀਪ ਕੰਵਲ ਨੇ ਚੁੱਕਿਆ ਹੈ।
- - - - - - - - - Advertisement - - - - - - - - -