ਬਦਮਾਸ਼ਾਂ ਨੇ ਰੈਸਟੋਰੈਂਟ ਦੇ ਗਾਰਡ ਦੇ ਹੱਥ-ਪੈਰ ਬੰਨ੍ਹ ਕੇ ਕੁੱਟ-ਕੁੱਟ ਮਾਰਿਆ
ਅਵਤਾਰ ਸਿੰਘ ਦੀਆਂ ਇਹ ਤਸਵੀਰਾਂ ਪੂਰੇ ਮਾਮਲੇ ਨੂੰ ਬਿਆਨ ਕਰਦੀਆਂ ਹਨ ਕਿ ਕਿਸ ਤਰ੍ਹਾਂ ਅਵਤਾਰ ਸਿੰਘ ਨੂੰ ਬੰਨ੍ਹ ਕੇ ਮਾਰਿਆ ਗਿਆ। ਬਦਮਾਸ਼ਾਂ ਨੇ ਅਵਤਾਰ ਸਿੰਘ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ।
49 ਸਾਲ ਦੇ ਸਿਕਿਉਰਿਟੀ ਗਾਰਡ ਅਵਤਾਰ ਸਿੰਘ ਨੇ ਮੁੰਡਿਆਂ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਮੁੰਡਿਆਂ ਨੇ ਸਿਕਿਉਰਿਟੀ ਗਾਰਡ ਦੇ ਹੱਥ-ਪੈਰ ਬੰਨ੍ਹ ਦਿੱਤੇ।
ਦਰਅਸਲ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਬਣਿਆ ਰਾਧੇ-ਰਾਧੇ ਰੈਸਟਰੋਂਟ ਰਾਤ 11 ਵਜੇ ਬੰਦ ਹੋ ਜਾਂਦਾ ਹੈ। ਬੀਤੀ ਰਾਤ ਮੁੰਡਿਆਂ ਨੇ ਜ਼ਬਰਦਸਤੀ ਢਾਬੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ।
ਸਿਕਿਉਰਿਟੀ ਗਾਰਡ ਨੇ ਜਦੋਂ ਨੌਜਵਾਨਾਂ ਨੂੰ ਅੰਦਰ ਜਾਣੋਂ ਰੋਕਿਆ ਤਾਂ ਉਸ ਨੂੰ ਬੰਨ੍ਹ ਕੇ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਬਦਮਾਸ਼ਾਂ ਦੀ ਗਿਣਤੀ ਚਾਰ ਤੋਂ ਪੰਜ ਦੱਸੀ ਜਾ ਰਹੀ ਹੈ। ਕਪੂਰਥਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਦਮਾਸ਼ ਸਿਕਿਉਰਿਟੀ ਗਾਰਡ ਦਾ ਕਤਲ ਕਰਕੇ ਰੈਸਟੋਰੇਂਟ ਵਿੱਚ ਪਿਆ ਕੈਸ਼ ਵੀ ਲੈ ਕੇ ਫਰਾਰ ਹੋ ਗਏ। ਕਤਲ ਤੋਂ ਬਾਅਦ ਕਪੂਰਥਲਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਜਲੰਧਰ-ਫਗਵਾੜਾ ਹਾਈਵੇ 'ਤੇ ਅੱਧੀ ਰਾਤ ਨੂੰ ਬਦਮਾਸ਼ਾਂ ਨੇ ਇੱਕ ਰੈਸਟੋਰੈਂਟ ਦੇ ਸਿਕਿਉਰਿਟੀ ਗਾਰਡ ਦਾ ਕਤਲ ਕਰ ਦਿੱਤਾ। ਫਗਵਾੜਾ ਵਿੱਚ ਹਵੇਲੀ ਕੋਲ ਬਣੇ ਰਾਧੇ-ਰਾਧੇ ਨਾਂਅ ਦੇ ਢਾਬੇ 'ਤੇ ਅੱਧੀ ਰਾਤ ਨੂੰ ਕੁਝ ਨੌਜਵਾਨ ਆਏ ਤੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।