ਜਲੰਧਰ ‘ਚ ਭਿਆਨਕ ਹਾਦਸਾ, ਬੇਕਾਬੂ ਟਿੱਪਰ ਨੇ ਆਟੋ ਨੂੰ ਮਾਰੀ ਟੱਕਰ
ਏਬੀਪੀ ਸਾਂਝਾ | 01 Nov 2019 11:52 AM (IST)
1
2
3
ਐਂਬੂਲੈਂਸ 108 ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਮੌਕੇ 'ਤੇ ਪਹੁੰਚੀ ਥਾਣਾ 6 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
4
ਕੁਝ ਸਮੇਂ ਬਾਅਦ ਹੀ ਸੜਕ ਹਾਦਸੇ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ। ਆਟੋ 'ਚ ਬੈਠੀ ਸਵਾਰੀ ਤੇ ਆਟੋ ਚਾਲਕ ਬੁਰੀ ਤਰ੍ਹਾਂ ਫਸੇ ਹੋਏ ਸਨ ਜਿਨ੍ਹਾਂ ਨੂੰ ਪੀਸੀਆਰ ਮੁਲਾਜ਼ਮਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ।
5
ਆਟੋ ਚਾਲਕ ਬਲਵਿੰਦਰ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅੱਜ ਸਵੇਰੇ ਸਾਢੇ ਪੰਜ ਵਜੇ ਘਰੋਂ ਆਟੋ ਲੈ ਕੇ ਨਿਕਲਿਆ ਸੀ।
6
ਬੱਸ ਸਟੈਂਡ ਜਲੰਧਰ ਦੇ ਫਲਾਈਓਵਰ ਉੱਪਰ ਪੀਏਪੀ ਤੋਂ ਬੱਸ ਸਟੈਂਡ ਵੱਲ ਆ ਰਹੇ ਇਕ ਆਟੋ ਨੂੰ ਉਸ ਦੇ ਪਿੱਛੇ ਆ ਰਹੇ ਟਿੱਪਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਆਟੋ ਅੱਗੇ ਜਾ ਕੇ ਟਰੱਕ ਨਾਲ ਟਕਰਾਇਆ। ਇਸ ਦੌਰਾਨ ਆਟੋ ਚਾਲਕ ਤੇ ਉਸ ਅੰਦਰ ਬੈਠੀ ਸਵਾਰੀ ਦੀ ਮੌਤ ਹੋ ਗਈ।