ਦਹਾਕਿਆਂ ਮਗਰੋਂ ਆਈ ਖ਼ਾਲਸੇ ਦੇ ਜਨਮ ਅਸਥਾਨ ਦੀ ਯਾਦ, ਚੋਣਾਂ ਤੋਂ ਪਹਿਲਾਂ ਪੰਜਾਬ ਪਹੁੰਚਣਗੇ ਗਡਕਰੀ
ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਭਾਵੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 581 ਕਰੋੜ ਦੀ ਲਾਗਤ ਨਾਲ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਪ੍ਰਾਜੈਕਟ ਨੀਂਹ ਪੱਥਰ ਤੋਂ ਲੈ ਕੇ ਅਸਲੀਅਤ 'ਚ ਕਦੋਂ ਤੱਕ ਬਣ ਕੇ ਤਿਆਰ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।
ਮਾਮੂਲੀ ਬਰਸਾਤ ਦੇ ਨਾਲ ਗੋਡੇ-ਗੋਡੇ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜਿਸ ਨਾਲ ਵੱਡੇ ਹਾਦਸੇ ਵਾਪਰਦੇ ਹਨ ਤੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ।
ਹਰ ਰੋਜ਼ ਲੱਖਾਂ ਦੀ ਤਾਦਾਦ ‘ਚ ਸ਼ਰਧਾਲੂ ਤੇ ਆਮ ਲੋਕ ਖ਼ਾਲਸੇ ਦੇ ਜਨਮ ਅਸਥਾਨ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਹਿੰਦੂ ਧਰਮ ਦੇ ਪ੍ਰਸਿੱਧ ਤੀਰਥ ਅਸਥਾਨ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਲਈ ਇਸੇ ਰਾਹ ਤੋਂ ਗੁਜ਼ਰਦੇ ਹਨ।
ਆਪਣੇ ਸਫਰ ਦੌਰਾਨ ਆਪਣੇ ਵਾਹਨਾਂ ਗੱਡੀਆਂ ਦਾ ਭਾਰੀ ਨੁਕਸਾਨ ਹੁੰਦਾ ਦੇਖ ਸਰਕਾਰ ਤੇ ਪ੍ਰਸ਼ਾਸਨ ਤੇ ਰੋਸ ਪ੍ਰਗਟਾਉਂਦਿਆਂ ਮੁੜ ਆਉਣ ਤੋਂ ਤੌਬਾ ਕਰਦੇ ਹਨ। 70 ਕਿਲੋਮੀਟਰ ਦੇ ਪੈਂਡੇ ਦੌਰਾਨ ਤੁਹਾਨੂੰ ਸੜਕ ਘੱਟ ਤੇ ਟੋਏ ਜ਼ਿਆਦਾ ਦਿਖਾਈ ਦੇਣਗੇ। ਇਸ ਸੜਕ ਲਈ ਇਹ ਵੀ ਕਿਹਾ ਜਾ ਸਕਦਾ ਹੈ ਕਿ ਇੱਥੇ ਸੜਕ ਵਿੱਚ ਟੋਏ ਨਹੀਂ ਬਲਕਿ ਟੋਇਆਂ ਦੇ ਵਿੱਚ ਕਿਤੇ-ਕਿਤੇ ਸੜਕ ਵੀ ਬਣੀ ਹੋਈ ਹੈ।
ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਨਾਲ ਇਸ ਹਲਕੇ ਤੋਂ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ 'ਤੇ ਵੀ ਲੋਕਾਂ ਨੂੰ ਰੋਸ ਹੈ।
ਅਨੰਦਪੁਰ ਸਾਹਿਬ: ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਨੂੰ ਮਾਝੇ, ਦੁਆਬੇ ਤੇ ਪੁਆਧ ਨਾਲ ਜੋੜਦੀ 70 ਕਿਲੋਮੀਟਰ ਲੰਮੀ ਸੜਕ ਜੋ ਦਹਾਕਿਆਂ ਤੋਂ ਟੁੱਟੀ ਸੀ, ਹੁਣ ਨਵੀਂ ਬਣਨ ਦੀ ਆਸ ਬੱਝ ਗਈ ਹੈ। ਦੋ ਦਹਾਕਿਆਂ ‘ਚ ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿੱਚ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਸੜਕ ਦੀ ਹਾਲਤ ਜ਼ਿਆਦਾਤਰ ਇਵੇਂ ਹੀ ਰਹੀ।