ਬੇਰੁਜ਼ਗਾਰ ਅਧਿਆਪਕਾਂ ਨੇ ਸ਼ਹਿਰ 'ਚ ਲਿਖੇ ਸਰਕਾਰ ਵਿਰੋਧੀ ਨਾਅਰੇ, 19000 ਨੌਕਰੀਆਂ ਦਾ ਐਲਾਨ 'ਸਿਆਸੀ ਜ਼ੁਮਲਾ' ਕਰਾਰ
ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਬੀਐੱਡ ਅਧਿਆਪਕ ਪਿਛਲੇ ਹਫ਼ਤੇ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਉਣ ਦੀ ਮੰਗ ਵੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਤੋਂ ਭੱਜੀ ਪੰਜਾਬ ਸਰਕਾਰ ਤੋਂ ਹੁਣ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਹੋ ਰਹੇ ਐਲਾਨਾਂ 'ਤੇ ਵੀ ਵਿਸ਼ਵਾਸ ਨਹੀਂ ਰਿਹਾ।
ਉਨ੍ਹਾਂ ਕਿਹਾ ਕਿ ਫਿਰ ਇਹ ਅਸਾਮੀਆਂ ਦੀ ਨਿਗੂਣੀ ਗਿਣਤੀ ਹੈ, ਕਿਓਂਕਿ ਪੰਜਾਬ ਵਿੱਚ ਇਸ ਸਮੇਂ ਲਗਪਗ 65 ਹਜ਼ਾਰ ਬੇਰੁਜ਼ਗਾਰ ਬੀਐੱਡ ਤੇ ਈਟੀਟੀ ਟੈੱਟ ਪਾਸ ਅਧਿਆਪਕ ਹਨ, ਇਸ ਕਰਕੇ ਉਨ੍ਹਾਂ ਨੂੰ ਜਾਪਦਾ ਹੈ ਕਿ ਅਜਿਹਾ ਐਲਾਨ ਸੰਗਰੂਰ ਸ਼ਹਿਰ 'ਚ ਚੱਲ ਰਹੇ ਤਿੰਨ ਪੱਕੇ ਧਰਨਿਆਂ ਨੂੰ ਚੁਕਵਾਉਣ ਲਈ ਕੀਤਾ ਗਿਆ ਜਾਪਦਾ ਹੈ।
ਉਨ੍ਹਾਂ ਕਿਹਾ ਕਿ ਇਹ ਵੀ ਬੜੀ ਹਾਸੋਹੀਣੀ ਗੱਲ ਹੈ ਕਿ ਉਪਰੰਤ 2500 ਅਸਾਮੀਆਂ ਦੇ ਐਲਾਨ 'ਚ ਇਹ ਜ਼ਿਕਰ ਨਹੀਂ ਹੈ ਕਿ ਇਹ ਅਸਾਮੀਆਂ ਬੀਐੱਡ ਅਧਿਆਪਕਾਂ ਲਈ ਹੋਣਗੀਆਂ ਜਾਂ ਈਟੀਟੀ ਅਧਿਆਪਕਾਂ ਲਈ?
ਉਨ੍ਹਾਂ ਕਿਹਾ ਕਿ ਜੇ ਪੰਜਾਬ ਕੈਬਨਿਟ ਦਾ ਫੈਸਲਾ ਹਕੀਕੀ ਹੈ ਤਾਂ ਐਲਾਨੀਆਂ ਪੋਸਟਾਂ ਬਾਰੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਧਰਨੇ 'ਚ ਆ ਕੇ ਐਲਾਨ ਕਿਓਂ ਨਹੀਂ ਕਰਦੇ?
ਧਰਨੇ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵੱਲੋਂ 2500 ਅਧਿਆਪਕਾਂ ਦੀ ਭਰਤੀ ਦੇ ਫੈਸਲੇ ਨੂੰ ਮਹਿਜ਼ 'ਸਿਆਸੀ ਜ਼ੁਮਲਾ' ਕਰਾਰ ਦਿੱਤਾ।
ਸੰਗਰੂਰ: ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੱਕੇ ਮੋਰਚੇ ਦੇ ਨੌਵੇਂ ਦਿਨ ਸ਼ਹਿਰ ਦੀਆਂ ਮੁੱਖ ਥਾਵਾਂ 'ਤੇ ਸਰਕਾਰ ਵਿਰੋਧੀ ਨਾਅਰੇ ਲਿਖਦਿਆਂ ਸੰਘਰਸ਼ ਨੂੰ ਇੱਕ ਹੋਰ ਰੂਪ ਦਿੱਤਾ।