ਨਾਸਾ ਵੱਲੋਂ ਜਾਰੀ ਤਸਵੀਰਾਂ 'ਚ ਸੜ ਰਿਹਾ ਪੰਜਾਬ !
ਜਦਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐਸਐਸ ਮਾਰਵਾਹ ਨੇ ਦਿੱਲੀ ਸਰਕਾਰ ਨੂੰ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ।
Download ABP Live App and Watch All Latest Videos
View In Appਮਾਰਵਾਹ ਨੇ ਇਲਜ਼ਾਮਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਵਿਗਿਆਨਕ ਢੰਗ ਨਾਲ ਇਸ ਨੂੰ ਸਾਬਤ ਕਰਕੇ ਦਿਖਾਉਣ ਕਿ ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਵਿੱਚ ਪਰਾਲ਼ੀ ਨੂੰ ਲਾਈ ਜਾਣ ਵਾਲੀ ਅੱਗ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ 10 ਦਿਨਾਂ ਤੋਂ ਦੋ ਕਿਲਮੋਮੀਟਰ ਪ੍ਰਤੀ ਘੰਟੇ ਤੋਂ ਵੱਧ ਤੇਜ਼ ਹਵਾ ਵੀ ਨਹੀਂ ਵਗੀ ਤਾਂ ਅਜਿਹੇ ਵਿੱਚ ਪੰਜਾਬ ਦੇ ਧੂੰਏਂ ਦਾ ਪਾਕਿਸਤਾਨ ਜਾਂ ਦਿੱਲੀ ਜਾ ਕੇ ਪ੍ਰਦੂਸ਼ਣ ਫੈਲਾਉਣ ਦਾ ਇਲਜ਼ਾਮ ਬਿਲਕੁਲ ਥੋਥਾ ਹੈ।
ਉਨ੍ਹਾਂ ਇਸ ਮੌਕੇ ਸੈਟੇਲਾਈਟ ਦੀਆਂ ਫ਼ੋਟੋਆਂ ਦਿਖਾਉਂਦਿਆਂ ਕਿਹਾ ਕਿ ਇਨ੍ਹਾਂ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਇਸ ਵਾਰ ਵੀ ਪੰਜਾਬ ਵਿਚ ਵੱਡੇ ਪੱਧਰ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪਰਾਲੀ ਸਾੜੀ ਗਈ ਹੈ। ਇਸੇ ਕਾਰਨ ਹੀ ਦਿੱਲੀ ਦਾ ਪ੍ਰਦੂਸ਼ਣ ਦਾ ਅੰਕੜਾ 25 ਅਕਤੂਬਰ ਤੋਂ ਬਾਅਦ ਇਕਦਮ ਦੁੱਗਣਾ ਹੋ ਗਿਆ ਹੈ।
ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਰਾਜਧਾਨੀ ਆ ਕੇ ਪ੍ਰਦੂਸ਼ਣ ਦੇ ਮੁੱਦੇ 'ਤੇ ਇੱਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਸੀ ਕਿ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਹੀ ਦਿੱਲੀ ਉਪਰ ਪ੍ਰਦੂਸ਼ਣ ਭਾਰੂ ਹੋਇਆ ਹੈ।
ਅਮਰੀਕੀ ਪੁਲਾੜ ਏਜੰਸੀ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਵੱਡੇ ਪੱਧਰ 'ਤੇ ਪਰਾਲ਼ੀ ਸਾੜੀ ਜਾ ਰਹੀ ਹੈ ਜਿਸ ਕਾਰਨ ਉੱਤਰ ਭਾਰਤ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ। ਤਸਵੀਰਾਂ ਵਿੱਚ ਦਰਸਾਇਆ ਗਿਆ ਹੈ ਕਿ ਪੰਜਾਬ ਵਿੱਚ ਪਰਾਲ਼ੀ ਸਾੜੇ ਜਾਣ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਹਨ। ਇਸ ਦੇ ਮੁਕਾਬਲੇ ਹਰਿਆਣਾ ਵਿੱਚ ਅੱਗ ਨੂੰ ਦਰਸਾਉਣ ਵਾਲੇ ਲਾਲ ਬਿੰਦੂ ਕਾਫੀ ਘੱਟ ਹਨ।
ਚੰਡੀਗੜ੍ਹ: ਨਾਸਾ ਵੱਲੋਂ ਦਿੱਲੀ ਪ੍ਰਦੂਸ਼ਣ ਦੀਆਂ ਤਸਵੀਰਾਂ ਨੂੰ ਪੰਜਾਬ ਵਿੱਚ ਪਰਾਲ਼ੀ ਸਾੜੇ ਜਾਣ ਕਾਰਨ ਹੋਏ ਪ੍ਰਦੂਸ਼ਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਹਾਲਾਂਕਿ, ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਤਰਕ ਹੈ ਕਿ ਦਿੱਲੀ ਆਪਣੇ ਪ੍ਰਦੂਸ਼ਣ ਲਈ ਖ਼ੁਦ ਹੀ ਜ਼ਿੰਮੇਵਾਰ ਹੈ, ਪਰ ਦਿੱਲੀ ਦੇ ਮੁੱਖ ਮੰਤਰੀ ਬੀਤੇ ਕੱਲ੍ਹ ਪੰਜਾਬ ਆਏ ਤੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਦੋਸ਼ੀ ਗਰਦਾਨ ਗਏ।
- - - - - - - - - Advertisement - - - - - - - - -