ਜਿੱਤ ਮਗਰੋਂ ਸ਼ੁਭਮਨ ਦੇ ਮਾਪਿਆਂ ਨੇ ਨੱਚ-ਨੱਚ ਪੱਟੀਆਂ ਧੂੜਾਂ
ਵੇਖੋ ਸ਼ੁਭਮਨ ਦੇ ਘਰ ਖੁਸ਼ੀ ਮਨਾ ਰਹੇ ਮਾਪਿਆਂ ਤੇ ਨਜ਼ਦੀਕੀਆਂ ਦੀਆਂ ਹੋਰ ਤਸਵੀਰਾਂ।
ਜੇਕਰ ਸ਼ੁਭਮਨ ਅੱਜ 31 ਦੌੜਾਂ 'ਤੇ ਆਊਟ ਨਾ ਹੁੰਦਾ ਤਾਂ ਉਹ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਬਣ ਸਕਦਾ ਸੀ।
ਟੂੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਵੈਸਟ ਇੰਡੀਜ਼ ਦੇ ਬੱਲੇਬਾਜ਼ ਏ. ਏਥਨਾਜ਼ੇ ਨੇ ਬਣਾਈਆਂ। ਉਸ ਨੇ ਦੋ ਸੈਂਕੜੇ ਤੇ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 418 ਦੌੜਾਂ ਬਣਾਈਆਂ।
ਸ਼ੁਭਮਨ ਨੇ ਟੂਰਨਾਮੈਂਟ ਦੇ ਕੁੱਲ 6 ਮੈਚਾਂ ਵਿੱਚੋਂ 2 ਪਾਰੀਆਂ ਨਾਬਾਦ ਖੇਡੀਆਂ, ਜਿਸ ਵਿੱਚੋਂ ਇੱਕ 'ਚ ਉਸ ਨੇ 102 ਦੌੜਾਂ ਦੀ ਪਾਰੀ ਵੀ ਖੇਡੀ ਸੀ।
ਸ਼ੁਭਮਨ ਨੇ ਆਪਣੇ ਇੱਕ ਸੈਂਕੜੇ ਤੇ ਤਿੰਨ ਅਰਧ ਸੈਂਕੜਿਆਂ ਦੀ ਬਦੌਲਤ ਟੂਰਨਾਮੈਂਟ ਵਿੱਚ 124 ਦੌੜਾਂ ਦੀ ਔਸਤ ਨਾਲ ਕੁੱਲ 372 ਦੌੜਾਂ ਬਣਾਈਆਂ।
ਭਾਰਤ ਨੇ ਅੰਡਰ-19 ਵਿਸ਼ਵ ਕੱਪ ਆਪਣੇ ਨਾਂਅ ਕਰ ਲਿਆ ਹੈ।
ਉਨ੍ਹਾਂ ਦੀ ਖੁਸ਼ੀ ਹੋਰ ਵੀ ਵਧ ਗਈ ਜਦੋਂ ਸ਼ੁਭਮਨ ਨੂੰ ਮੈਨ ਆਫ ਦ ਟੂਰਨਾਮੈਂਟ ਐਲਾਨਿਆ ਗਿਆ।
ਇਸ 'ਤੇ ਟੀਮ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਦੇ ਮਾਪੇ ਤੇ ਸ਼ੁਭਚਿੰਤਕ ਕਾਫੀ ਖੁਸ਼ ਹਨ।
ਸ਼ੁਭਮਨ ਅੰਡਰ-19 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ।