ਸਿੱਖ ਜਥੇਬੰਦੀ ਨੇ ਸ਼੍ਰੋਮਣੀ ਕਮੇਟੀ ਨੂੰ ਪਾਈਆਂ ਲਿਖਤੀ ਲਾਹਣਤਾਂ, 'ਸ਼ਰਮ-ਪੱਤਰ' ਜਾਰੀ
ਉਨ੍ਹਾਂ ਇਹ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤਤਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਰਾਹੀਂ ਇੱਕ ਲਾਹਨਤ ਪੱਤਰ ਭੇਜਿਆ ਜਾਵੇਗਾ। ਪੰਜਾਬ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ ਕਿ ਇਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਦਰਬਾਰ-ਏ-ਖ਼ਾਲਸਾ ਦੇ ਭਾਈ ਹਰਜਿੰਦਰ ਸਿੰਘ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਕਿਹਾ ਕਿ 14 ਅਕਤੂਬਰ ਨੂੰ ਲਾਹਨਤ ਦਿਵਸ ਮਨਾਇਆ ਜਾਵੇਗਾ ਤੇ ਕੋਟਕਪੂਰਾ ਵਿੱਚ ਧਰਨਾ ਦਿੱਤਾ ਜਾਵੇਗਾ ਕਿਉਂਕਿ ਦੋ ਸਾਲ ਪਹਿਲਾਂ ਇਸੇ ਜਗ੍ਹਾ 'ਤੇ ਧਰਨਾਕਾਰੀਆਂ ਉੱਪਰ ਅਕਾਲੀ ਸਰਕਾਰ ਨੇ ਗੋਲ਼ੀ ਚਲਵਾਈ ਸੀ।
ਬਿਆਨ ਵਿੱਚ ਬਾਦਲਾਂ ਵੱਲੋਂ ਕੀਤੀਆਂ ਵਧੀਕੀਆਂ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਧਾਰੀ ਚੁੱਪ 'ਤੇ ਸ਼ਰਮ ਕਰਨ ਦੀ ਤਾਕੀਦ ਕਰਨ ਲਈ ਵੀ ਲਿਖਿਆ ਗਿਆ ਹੈ।
ਦਰਬਾਰ-ਏ-ਖ਼ਾਲਸਾ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਦੱਸਿਆ ਲਿਖਿਆ ਗਿਆ ਹੈ ਕਿ ਬਾਦਲਾਂ ਨੇ ਗੁਰੂ ਦੀ ਗੋਲਕ ਤੇ ਗੁਰੂ ਦੀਆਂ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਹੈ।
ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਅਰਦਾਸ ਕੀਤੀ ਤੇ ਬਾਦਲ ਪਰਿਵਾਰ ਤੇ ਐਸਜੀਪੀਸੀ ਵਿਰੁੱਧ ਰੋਸ ਭਰੇ ਨਾਅਰਿਆਂ ਨਾਲ ਲਿਖਤ ਤਖ਼ਤੀਆਂ ਵੀ ਵਿਖਾਈਆਂ।
ਦਰਬਾਰ-ਏ-ਖ਼ਾਲਸਾ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲ਼ੀ ਕਾਂਡ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ 'ਤੇ ਦਬਾਅ ਬਣਾਉਣ ਲਈ 'ਸ਼ਰਮ ਪੱਤਰ' ਸੌਂਪਿਆ।
ਮੋਗਾ ਤੋਂ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਨੇ ਵੱਡੇ ਕਾਫ਼ਲੇ ਦੇ ਰੂਪ ਵਿੱਚ ਅੰਮ੍ਰਿਤਸਰ ਪਹੁੰਚ ਕੇ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਦੇ ਨਾਤੇ ਆਪਣੀ ਸਹੀ ਕਾਰਗੁਜ਼ਾਰੀ ਨਾ ਕਰਨ 'ਤੇ ਲਾਹਣਤਾਂ ਪਾਈਆਂ।