ਮੋਦੀ ਨਾਲ ਮੁਲਾਕਾਤ ਮਗਰੋਂ ਸੰਨੀ ਦਿਓਲ ਦੀ ਫ਼ਿਲਮੀ ਸਟਾਇਲ ਐਂਟਰੀ, ਕਹਿੰਦਾ ਹੁਣ ਚੱਕ ਦਿਆਂਗੇ ਫੱਟੇ!
ਅੰਮ੍ਰਿਤਸਰ: ਪੰਜਾਬ ਵਿੱਚ ਵੀ ਲੋਕ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ਼ ਚੁੱਕਿਆ ਹੈ ਤੇ ਸੂਬੇ ਦੀਆਂ ਕੁਝ ਹੌਟ ਸੀਟਾਂ 'ਤੇ ਮੁਕਾਬਲਾ ਬੇਹੱਦ ਫਸਵਾਂ ਤੇ ਦਿਲਚਸਪ ਹੈ। ਇਸ ਚੋਣ ਮਾਹੌਲ ਨੂੰ ਹੋਰ ਮਘਾਉਣ ਲਈ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਉੱਘੇ ਫ਼ਿਲਮੀ ਕਲਾਕਾਰ ਸੰਨੀ ਦਿਓਲ ਪੰਜਾਬ ਪਹੁੰਚ ਗਏ ਹਨ।
ਮੋਦੀ ਨਾਲ ਮਿਲਣੀ ਦੀ ਫ਼ੋਟੋ ਸਾਂਝੀ ਕਰਦਿਆਂ ਸੰਨੀ ਨੇ ਟਿੱਪਣੀ ਕੀਤੀ ਕਿ ਹੁਣ ਉਨ੍ਹਾਂ ਦਾ ਆਤਮਵਿਸ਼ਵਾਸ ਵਧ ਗਿਆ ਹੈ ਤੇ ਉਹ ਫੱਟੇ ਚੱਕ ਦੇਣਗੇ।
ਇਸ ਤੋਂ ਪਹਿਲਾਂ ਸੰਨੀ ਦਿਓਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ।
ਭਲਕੇ ਨਾਮਜ਼ਦਗੀ ਦਾਖ਼ਲ ਕਰਨ ਲਈ ਸੰਨੀ ਦਿਓਲ ਅੰਮ੍ਰਿਤਸਰ ਤੋਂ ਗੁਰਦਾਸਪੁਰ ਤਕ ਰੋਡ ਸ਼ੋਅ ਕਰਨਗੇ ਅਤੇ ਇਸ ਦੌਰਾਨ ਉਨ੍ਹਾਂ ਦੇ ਪਿਤਾ ਧਰਮਿੰਦਰ ਤੇ ਭਰਾ ਬੌਬੀ ਦਿਓਲ ਵੀ ਪਹੁੰਚਣਗੇ।
ਸੰਨੀ ਦਿਓਲ ਨੂੰ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਜੀ ਆਇਆਂ ਕਿਹਾ।
ਉਹ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਤੇ ਭਲਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਸੰਨੀ ਦਿਓਲ ਅੱਜ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ।