ਈਦ ਮੌਕੇ ਭਾਰਤ-ਪਾਕਿ ਫ਼ੌਜਾਂ ਨੇ ਦਿੱਤੀ ਇੱਕ ਦੂਜੇ ਨੂੰ ਵਧਾਈ ਤੇ ਵੰਡੀ ਮਠਿਆਈ
ਏਬੀਪੀ ਸਾਂਝਾ | 05 Jun 2019 02:45 PM (IST)
1
2
3
4
ਈਦ ਦਾ ਤਿਉਹਾਰ ਰਮਜ਼ਾਨ ਦੇ ਰੋਜ਼ੇ ਦੇ ਬਾਅਦ ਮਨਾਇਆ ਜਾਂਦਾ ਹੈ। ਇਸ ਵਾਰ ਰਮਜ਼ਾਨ ਦਾ ਮਹੀਨਾ 7 ਮਈ ਤੋਂ ਸ਼ੁਰੂ ਹੋ ਕੇ 29 ਰੋਜ਼ਿਆਂ ਤੋਂ ਬਾਅਦ 4 ਜੂਨ ਨੂੰ ਖ਼ਤਮ ਹੋਇਆ।
5
ਇਸ ਦੇ ਨਾਲ ਹੀ ਅਟਾਰੀ ਦੇ ਵਾਹਗਾ ਸਰਹੱਦ ਅਤੇ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ 'ਤੇ ਵੀ ਬਾਰਡਰ ਸਕਿਓਰਿਟੀ ਫੋਰਸ ਅਤੇ ਪਾਕਿਸਤਾਨੀ ਰੇਂਜਰਸ ਨੇ ਇੱਕ ਦੂਜੇ ਨੂੰ ਮਠਿਆਈ ਭੇਟ ਕੀਤੀ ਅਤੇ ਈਦ ਦੀ ਮੁਬਾਰਕਬਾਦ ਦਿੱਤੀ।
6
ਲੋਕਾਂ ਨੇ ਸਭ ਤੋਂ ਪਹਿਲਾਂ ਆਪਣੀਆਂ ਨਜ਼ਦੀਕੀ ਮਸਜਿਦਾਂ 'ਤੇ ਜਾ ਕੇ ਈਦ ਦੀ ਨਮਾਜ਼ ਅਦਾ ਕੀਤੀ। ਇਸ ਤੋਂ ਬਾਅਦ ਇੱਕ-ਦੂਜੇ ਨੂੰ ਗਲੇ ਮਿਲ ਕੇ ਮੁਬਾਰਕਬਾਦ ਦਿੱਤੀ।
7
ਅੱਜ ਪੂਰੀ ਦੁਨੀਆ 'ਚ ਈਦ-ਉਲ-ਫ਼ਿਤਰ ਦਾ ਪਵਿੱਤਰ ਤਿਓਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਹ ਪਵਿੱਤਰ ਤਿਓਹਾਰ ਆਪਸੀ ਭਾਈਚਾਰਾ, ਹਮਦਰਦੀ ਅਤੇ ਸਾਂਝ ਦਾ ਪ੍ਰਤੀਕ ਹੈ ਅਤੇ ਸਾਡੇ ਸਾਂਝੇ ਸਭਿਆਚਾਰ ਦੀ ਸੱਚੀ ਸੁੱਚੀ ਭਾਵਨਾ ਨੂੰ ਦਰਸਾਉਂਦਾ ਹੈ।