ਭੰਗ ਪੀ ਕੇ ਸਰਕਾਰੀ ਮੁਲਾਜ਼ਮਾਂ ਦਾ ਹਸਪਤਾਲ 'ਚ ਹੀ ਕਾਰਾ
ਇਸ ਪਿੱਛੋਂ ਮਰੀਜ਼ਾਂ ਤੇ ਹਸਪਤਾਲ ਵਾਲਿਆਂ ਉਨ੍ਹਾਂ ਦੀਆਂ ਫੋਟੋਆਂ ਖਿੱਚ ਲਈਆਂ ਅਤੇ ਸੀਨੀਅਰ ਅਫ਼ਸਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮੌਕੇ ’ਤੇ ਪੁੱਜੇ ਅਫ਼ਸਰਾਂ ਨੇ ਨਸ਼ੇ ਦੀ ਹਾਲਤ ਵਿੱਚ ਮੁਲਾਜ਼ਮਾਂ ਨੂੰ ਘਰ ਭੇਜਿਆ ਤੇ ਹੋਰ ਵਿਵਸਥਾ ਦੇ ਇਤਜ਼ਾਮ ਕਰਵਾਏ।
ਜਾਣਕਾਰੀ ਮੁਤਾਬਕ ਟੀਐਮਸੀ ਹਸਪਤਾਲ ਵਿੱਚ ਸੋਮਵਾਰ ਨੂੰ ਦੁਪਹਿਰ ਬਾਅਦ ਮਰੀਜ਼ ਹਸਪਤਾਲ ਅੰਦਰ ਚਲਾਈ ਜਾ ਰਹੀ ਲੈਬ ਵਿੱਚ ਟੈਸਟ ਕਰਵਾਉਣ ਲਈ ਪੁੱਜੇ ਸੀ ਪਰ ਲੈਬ ਦੇ ਅੰਦਰ ਦਾ ਨਜ਼ਾਰਾ ਵੇਖ ਕੇ ਸਾਰੇ ਹੈਰਾਨ ਰਹਿ ਗਏ। ਪਹਿਲਾਂ ਉਨ੍ਹਾਂ ਨੂੰ ਲੱਗਾ ਕਿ ਸਾਰੇ ਮੁਲਾਜ਼ਮ ਬੇਹੋਸ਼ ਹਨ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਭੰਗ ਦੇ ਪਕੌੜੇ ਖਾ ਲਏ ਸੀ ਜਿਨ੍ਹਾਂ ਦਾ ਨਸ਼ਾ ਹੋਣ ਬਾਅਦ ਉਹ ਜ਼ਮੀਨ ’ਤੇ ਹੀ ਲੇਟ ਗਏ।
ਮੁਲਜ਼ਮਾਂ ਨੂੰ ਇਸ ਹਾਲਤ ’ਚ ਵੇਖ ਮਰੀਜ਼ਾਂ ਨੇ ਹਸਪਤਾਲ ਪ੍ਰਬੰਧਣ ਨੂੰ ਇਸ ਦੀ ਜਾਣਕਾਰੀ ਦਿੱਤੀ। ਨਸ਼ੇ ’ਚ ਲੇਟੇ ਮਾਰ ਰਹੇ ਲੈਬ ਮੁਲਾਜਮਾਂ ਨੂੰ ਵੇਖਣ ਲਈ ਵੱਡੀ ਗਿਣਤੀ ਮਰੀਜ਼ ਇਕੱਠੇ ਹੋ ਗਏ। ਮੁਲਜ਼ਮਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਜੋ ਜ਼ਮੀਨ ’ਤੇ ਕੋਨੇ ਵਿੱਚ ਬੈਠੀ ਹੋਈ ਸੀ।
ਟਾਂਡਾ: ਬੀਤੇ ਦਿਨ ਸ਼ਿਵਰਾਤਰੀ ਮੌਕੇ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਤੇ ਹਸਪਤਾਲ, ਟਾਂਡਾ ਵਿੱਚ ਚੱਲ ਰਹੀ ਨਿੱਜੀ ਲੈਬ ਦੇ ਮੁਲਾਜ਼ਮ ਭੰਗ ਦੇ ਨਸ਼ੇ ਵਿੱਚ ਟੱਲੀ ਨਜ਼ਰ ਆਏ। ਹਸਪਤਾਲ ਦੀ ਸਰਕਾਰੀ ਲੈਬ ਬੰਦ ਹੋਣ ਬਾਅਦ ਜਦੋਂ ਮਰੀਜ਼ ਟੈਸਟ ਕਰਵਾਉਣ ਆਏ ਤਾਂ ਮੁਲਾਜ਼ਮ ਜ਼ਮੀਨ ’ਤੇ ਲੇਟੇ ਹੋਏ ਸਨ ਤੇ ਲੈਬ ਦੀਆਂ ਮਸ਼ੀਨਾਂ ਵੀ ਚੱਲ ਰਹੀਆਂ ਸੀ।