ਟਰੂਡੋ ਨੇ ਨਹੀਂ ਛੱਡਿਆ ਸੱਜਣ ਦਾ ਸਾਥ, ਇਨ੍ਹਾਂ ਮੰਤਰੀਆਂ ਨਾਲ ਪੁੱਜੇ ਭਾਰਤ
ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਪ੍ਰਧਾਨ ਮੰਤਰੀ ਨੇ ਆਪਣੇ ਰੱਖਿਆ ਮੰਤਰੀ ਨੂੰ ਵੀ ਭਾਰਤ ਬੁਲਾ ਹੀ ਲਿਆ।
ਹਰਜੀਤ ਸਿੰਘ ਸੱਜਣ ਤੇ ਅਮਰਜੀਤ ਸੋਹੀ 'ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖ਼ਾਲਿਸਤਾਨੀ ਪੱਖੀ ਹੋਣ ਦੇ ਇਲਜ਼ਾਮ ਲਾਏ ਜਾਣ ਤੋਂ ਬਾਅਦ ਟਰੂਡੋ ਨੇ ਉਨ੍ਹਾਂ ਨਾਲ ਮੁਲਾਕਾਤ ਤੋਂ ਨਾਂਹ ਕਰ ਦਿੱਤੀ ਸੀ।
ਟਰੂਡੋ ਬ੍ਰਿਗੇਡ ਦੇ ਮੰਤਰੀ ਨਵਦੀਪ ਬੈਂਸ, ਅਮਰਜੀਤ ਸੋਹੀ, ਬਰਦੀਸ਼ ਚੱਗੜ, ਕ੍ਰਿਸਟੀ ਡੰਕਨ ਤੇ ਹਰਜੀਤ ਸਿੰਘ ਸੱਜਣ ਪਹੁੰਚੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਆਪਣੇ ਭਾਰਤ ਦੌਰੇ 'ਤੇ ਪੰਜ ਵਿੱਚੋਂ ਚਾਰ ਸਾਥੀ, ਸਿੱਖ ਹੀ ਲੈ ਕੇ ਆਏ ਹਨ। ਇਸ ਤਰ੍ਹਾਂ ਉਨ੍ਹਾਂ ਉਨ੍ਹਾਂ ਦੀ ਕੈਬਨਿਟ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਜ਼ਬਰਦਸਤ ਜਵਾਬ ਦਿੱਤਾ ਹੈ।
ਟਰੂਡੋ ਦੇ ਦੌਰੇ 'ਤੇ ਸੱਜਣ ਦੇ ਨਾਲ ਪਹੁੰਚਣ ਤੋਂ ਉਨ੍ਹਾਂ ਆਪਣੀ ਕੈਬਨਿਟ ਦੀ ਜ਼ਬਰਦਸਤ ਏਕਤਾ ਦਾ ਮੁਜ਼ਾਹਰਾ ਕੀਤਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਹਿਲੇ ਭਾਰਤ ਦੌਰੇ 'ਤੇ ਬੀਤੀ ਰਾਤ ਨਵੀਂ ਦਿੱਲੀ ਪਹੁੰਚ ਗਏ ਹਨ।
ਹਰਜੀਤ ਸਿੰਘ ਸੱਜਣ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਪਹੁੰਚਣ ਤੋਂ ਅਗਲੇ ਦਿਨ ਆਪਣੇ ਸਾਥੀਆਂ ਨਾਲ ਤਸਵੀਰ ਅਪਲੋਡ ਕੀਤੀ। ਇਸ ਗੱਲ ਤੋਂ ਇਹ ਜਾਪਦਾ ਹੈ ਕਿ ਉਹ ਸਵੇਰੇ ਹੀ ਭਾਰਤ ਪਹੁੰਚੇ ਹਨ।
ਉਹ ਆਪਣੇ ਪਰਿਵਾਰ ਤੋਂ ਇਲਾਵਾ ਆਪਣੇ ਕਈ ਮੰਤਰੀਆਂ ਨੂੰ ਵੀ ਨਾਲ ਲਿਆਏ ਹਨ। ਕੈਨੇਡਾ ਲਈ ਭਾਰਤ ਦੇ ਹਾਈ ਕਮਿਸ਼ਨਰ ਵਿਕਾਸ ਸਵਰੂਪ ਨੇ ਏਅਰਪੋਰਟ 'ਤੇ ਉਨ੍ਹਾਂ ਦਾ ਸਵਾਗਤ ਕੀਤਾ।