ਸਿੱਖਾਂ ਦਾ ਵੱਖਰਾ ਲੰਗਰ, ਹਰ ਪਾਸੇ ਹੋ ਰਹੀ ਸ਼ਲਾਘਾ
ਦਸਤਾਰ, ਇਬਾਦਤ-ਏ-ਸ਼ਹਾਦਤ ਦੇ ਨਾਂ ਹੇਠ ਲੱਗੇ ਸੰਸਥਾ ਦੇ ਬੈਨਰ ਤੇ ਸ਼ਹੀਦਾ ਨੂੰ ਸਮਰਪਿਤ, ਆਉ! ਦਸਤਾਰ ਦਾ ਲੰਗਰ ਛਕੀਏ ਤੇ ਛਕਾਈਏ ਲਿਖਿਆ ਹੋਇਆ ਸੀ, ਜੋ ਸੰਗਤ ਦੀ ਖਾਸ ਖਿੱਚ ਦਾ ਕੇਂਦਰ ਬਣਿਆ।
ਇਸ ਦੀ ਮਿਸਾਲ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਮਿਲੀ ਜਿੱਥੇ ਯੂਨਾਈਟਿਡ ਸਿੱਖਸ ਦੇ ਸੇਵਾਦਾਰਾਂ ਨੇ ਦਸਤਾਰ ਦਾ ਲੰਗਰ ਲਾਇਆ।
ਲੰਦਨ ਦੀ ਯੂਨਾਈਟਿਡ ਸਿੱਖਸ ਸੰਸਥਾ ਯੂ.ਐੱਨ.ਓ. ਤੋਂ ਮਾਨਤਾ ਪ੍ਰਾਪਤ ਦਸਤਾਰ ਦੇ ਹੱਕ ਵਿੱਚ ਦੁਨੀਆ ਭਰ ਵਿੱਚ ਆਵਾਜ਼ ਬੁਲੰਦ ਕਰਨ ਵਾਲੀ ਸਮਾਜ ਸੇਵੀ ਸੰਸਥਾ ਹੈ।
ਲੰਗਰ ਸਿਰਫ ਭੋਜਨ ਦਾ ਹੀ ਨਹੀਂ ਲਾਇਆ ਜਾ ਸਕਦਾ, ਇਹ ਹਰ ਉਸ ਚੀਜ਼ ਦਾ ਹੋ ਸਕਦਾ ਹੈ, ਜੋ ਲੋਕਾਂ ਦੀ ਲੋੜ ਪੂਰੀ ਕਰਦਾ ਹੋਵੇ।
ਸੇਵਾਦਾਰਾਂ ਮੁਤਾਬਕ ਵਿਲੱਖਣ ਕਿਸਮ ਦੇ ਲੰਗਰ ਨੂੰ ਸੰਗਤ ਨੇ ਭਰਵਾਂ ਹੁੰਗਾਰਾ ਦਿੱਤਾ, ਉਨਾਂ ਨੇ ਹਰ ਸਾਲ ਇਹ ਲੰਗਰ ਲਾਉਣ ਦਾ ਐਲਾਨ ਕੀਤਾ।
ਇਸ ਮੌਕੇ ਪਹਿਲਾਂ ਦਸਤਾਰ ਨਾ ਸਜਾਉਣ ਵਾਲਿਆਂ ਨੇ ਦਸਤਾਰਧਾਰੀ ਹੋਣ ਦਾ ਪ੍ਰਣ ਕੀਤਾ ਤੇ ਪਟਕਾ ਬੰਨਣ ਵਾਲਿਆਂ ਨੇ ਸੋਹਣੀ ਦਸਤਾਰ ਸਿੱਖਣ ਤੇ ਸਜਾਉਣ ਦਾ ਵਾਅਦਾ ਕੀਤਾ।
ਦਸਤਾਰਾਂ ਸਜਾਉਣ ਵਾਲਿਆਂ ਦੇ ਸਿਰਾਂ ਤੇ ਸੰਸਥਾ ਵੱਲੋਂ ਮੁਫਤ ਦਸਤਾਰ ਸਜਾਈਆਂ ਗਈਆਂ।
ਸੰਸਥਾ ਦੇ ਸੇਵਾਦਾਰਾਂ ਵੱਲੋਂ 3 ਦਿਨਾਂ ਦੌਰਾਨ ਸਾਢੇ 650 ਦੇ ਕਰੀਬ ਛੋਟੇ ਬੱਚਿਆਂ, ਜਵਾਨਾਂ ਤੇ ਬਜ਼ੁਰਗਾਂ ਨੂੰ ਦਸਤਾਰਾਂ ਸਜਾਈਆਂ।