ਜਦੋਂ ਮੈਕਸਿਕੋ ਨੂੰ ਚੜ੍ਹਿਆ ਖਾਲਸਾਈ ਰੰਗ, ਵੇਖੋ ਤਸਵੀਰਾਂ
ਮੈਕਸਿਕੋ ਸ਼ਹਿਰ ਦੀਆਂ ਇਹ ਖੂਬਸੂਰਤ ਤਸਵੀਰਾਂ ਏਬੀਪੀ ਸਾਂਝਾ ਦੀ ਦਰਸ਼ਕ ਉਰਵਸ਼ੀ ਗੌਰ ਨੇ ਭੇਜੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਾਲਸਾ ਪੰਥ ਦਾ ਸਿਰਜਣਾ ਦਿਹਾੜਾ ਸੰਗਤਾਂ ਨੇ ਪੂਰੇ ਚਾਅ ਨਾਲ ਮਨਾਇਆ।
ਬੱਚੇ, ਜਵਾਨ ਤੇ ਬਜ਼ੁਰਗ ਹਰ ਕੋਈ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਦਾ ਦਿਖਾਈ ਦਿੱਤਾ।
ਇਸ ਮੌਕੇ ਸਿੱਖ ਧਰਮ ਦਾਰਨ ਕਰਨ ਵਾਲੇ ਮੈਕਸੀਕਨ ਲੋਕਾਂ ਚ ਖਾਸਾ ਉਤਸ਼ਾਹ ਦਿੱਸਿਆ।
ਪੰਜਾਬੀ ਸੰਗੀਤ ਦੀਆਂ ਧੁਨਾਂ 'ਤੇ ਭੰਗੜਾ ਪਾਉਣ ਤੋਂ ਕੋਈ ਆਪਣੇ ਆਪ ਨੂੰ ਰੋਕ ਨਾ ਸਕਿਆ।
ਰੰਗ ਬਰੰਗੇ ਪਹਿਰਾਵਿਆਂ ਵਿੱਚ ਸਜੇ ਲੋਕ ਗੁਰੂ ਘਰ ਤੋਂ ਸਜਾਏ ਨਗਰ ਕੀਰਤਨ ਚ ਸ਼ਾਮਿਲ ਹੋਏ।
ਨਗਰ ਕੀਰਤਨ ਤੋਂ ਬਾਅਦ ਸਾਰੇ ਲੋਕਾਂ ਨੇ ਰਲ ਕੇ ਭੰਗੜਾ ਪਾਇਆ।
ਖਾਲਸਾ ਸਾਜਨਾ ਦਿਵਸ ਮੌਕੇ ਇੱਥੇ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਵਿਸਾਖੀ ਦੇ ਤਿਉਹਾਰ ਦੀ ਰੌਣਕ ਵਿਦੇਸ਼ੀ ਧਰਤੀ 'ਤੇ ਹਾਲੇ ਤਕ ਧੁੰਮਾਂ ਪਾ ਰਹੀ ਹੈ। ਨਜ਼ਾਰਾ ਉੱਤਰੀ ਅਮਰੀਕਾ ਦੇ ਮੈਕਸਿਕੋ ਸ਼ਹਿਰ ਦਾ ਹੈ।
ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੂਬਸੂਰਤ ਪਾਲਕੀ ਵਿੱਚ ਸਜਾਇਆ ਗਿਆ।
ਗੁਰਬਾਣੀ ਗਾਇਨ ਦੀਆਂ ਧੁਨਾਂ ਫਿਜ਼ਾ ਵਿੱਚ ਘੁਲ ਗਈਆਂ।