ਤਲਾਸ਼ੀ ਦੌਰਾਨ ਡੇਰੇ 'ਚੋਂ ਬਰਾਮਦ ਰਾਮ ਰਹੀਮ ਦੀਆਂ ਗੱਡੀਆਂ ਦਾ ਕਾਫਲਾ, ਵੇਖੋ ਤਸਵੀਰਾਂ
ਬੀਤੇ ਦਿਨੀਂ ਡੇਰਾ ਸਿਰਸਾ ਦੇ ਸੰਗਰੂਰ ਵਾਲੇ ਨਾਮ ਚਰਚਾ ਘਰ 'ਚੋਂ ਪੌਰਸ਼ ਕੰਪਨੀ ਦੀ ਕੀਮਤੀ ਕਾਰ ਵੀ ਬਰਾਮਦ ਹੋਈ ਸੀ। ਇੱਕ ਅੰਦਾਜ਼ੇ ਮੁਤਾਬਕ ਇਸ ਦੀ ਕੀਮਤ 1.5 ਕਰੋੜ ਦੱਸੀ ਜਾਂਦੀ ਹੈ। ਹਾਲਾਂਕਿ, ਇਸ ਦੀ ਮਲਕੀਅਤ ਬਾਰੇ ਰਹੱਸ ਹਾਲੇ ਬਰਕਰਾਰ ਹੈ।
ਸੇਵਾ ਮੁਕਤ ਜੱਜ ਏ.ਕੇ.ਐਸ. ਪਵਾਰ ਦੀ ਅਗਵਾਈ ਵਿੱਚ ਜਾਰੀ ਇਸ ਤਲਾਸ਼ੀ ਮੁਹਿੰਮ ਦੌਰਾਨ ਡੇਰੇ ਵਿੱਚੋਂ ਇੱਕ ਬਿਨਾਂ ਨੰਬਰ ਪਲੇਟ ਵਾਲੀ ਲਗਜ਼ਰੀ ਕਾਰ ਵੀ ਮਿਲੀ ਹੈ। ਇਹ ਬਿਲਕੁਲ ਉਵੇਂ ਦੀ ਕਾਰ ਹੈ ਜੋ ਡੇਰਾ ਮੁਖੀ ਦੇ ਕਾਫਲੇ ਦਾ ਹਿੱਸਾ ਹੁੰਦੀ ਸੀ।
ਫ਼ਿਲਮੀ ਦੁਨੀਆ ਵਿੱਚ ਰਾਮ ਰਹੀਮ ਨੇ ਕਾਫੀ ਸਰਗਰਮੀ ਵਧਾਈ ਹੋਈ ਸੀ। ਇਸ਼ਤਿਹਾਰਬਾਜ਼ੀ ਤੋਂ ਲੈ ਕੇ ਫ਼ਿਲਮ ਨਗਰੀ ਮੁੰਬਈ ਦੇ ਦੌਰੇ ਵੀ ਕਰਦਾ ਰਿਹਾ ਸੀ। ਫਰਾਟਾਦਾਰ ਦੌਰਿਆਂ ਲਈ ਉਸ ਨੇ ਮਰਸਿਡੀਜ਼ ਦੀ ਤੇਜ਼ ਰਫਤਾਰ ਐਸ.ਯੂ.ਵੀ. ਵਰਤਣ ਲੱਗਾ ਸੀ।
ਗੁਰਮੀਤ ਰਾਮ ਰਹੀਮ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਕ ਕਾਫੀ ਸਮੇਂ ਤੋਂ ਹੈ।
ਜਦੋਂ ਤੋਂ ਉਸ ਨੇ ਗਲੈਮਰ ਦੀ ਦੁਨੀਆਂ ਵਿੱਚ ਪੈਰ ਧਰਿਆ ਸੀ, ਉਸ ਨੇ ਹਰ ਪਲ ਕੁਝ ਵੱਖਰਾ ਕਰਨ ਬਾਰੇ ਹੀ ਸੋਚਿਆ ਸੀ। ਇਸੇ ਲਈ ਜੇਲ ਜਾਣ ਤੋਂ ਪਹਿਲਾਂ ਉਸ ਨੇ ਆਪਣੀ ਆਖਰੀ ਫਿਲਮ ਦੀ ਪ੍ਰੋਮੋਸ਼ਨ ਲਈ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੇ ਟ੍ਰੈਕਟਰ ਦੀ ਸਵਾਰੀ ਵੀ ਕੀਤੀ।
ਡੇਰਾ ਮੁਖੀ ਕਾਰਾਂ ਤੇ ਹੋਰਨਾਂ ਵਾਹਨਾਂ ਦਾ ਕਾਫੀ ਸ਼ੌਕੀਨ ਸੀ।
ਡੇਰਾ ਸਿਰਸਾ ਵਿੱਚ ਦੋ ਦਿਨਾਂ ਦੀ ਤਲਾਸ਼ੀ ਦੌਰਾਨ ਜਿੱਥੇ ਵੱਡੀ ਮਾਤਰਾ ਵਿੱਚ ਨਕਦੀ, ਕੰਪਿਊਟਰ, ਹਾਰਡ ਡਿਸਕ ਤੋਂ ਇਲਾਵਾ 5 ਨਾਬਾਲਗ਼ ਬਰਾਮਦ ਕੀਤੇ ਗਏ ਹਨ, ਉੱਥੇ ਡੇਰੇ 'ਚੋਂ ਇਹ ਲਗਜ਼ਰੀ ਤੇ ਕਈ ਇਤਿਹਾਸਿਕ (ਵਿੰਟੇਜ) ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਇਸ ਦਾ ਪਤਾ ਉਸ ਦੀ ਆਪਣੀ ਤਿਆਰ ਕੀਤੀ ਕਾਰਾਂ ਦੀ ਖੇਪ ਤੋਂ ਪਤਾ ਲੱਗਦਾ ਹੈ।
ਉਸ ਨੇ ਡੇਰੇ ਵਿੱਚ ਕਾਰਾਂ ਦੇ ਕਈ ਪੁਰਾਣੇ ਤੇ ਬੰਦ ਹੋ ਚੁੱਕੇ ਮਾਡਲਾਂ ਦੀਆਂ ਗੱਡੀਆਂ ਦਾ ਰੂਪ ਬਦਲੀ ਕਰ ਕੇ ਯਾਨੀ ਟ੍ਰਾਂਸਫਾਰਮ ਕਰ ਕੇ ਰੱਖਿਆ ਹੋਇਆ ਹੈ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਹ ਦਾਅਵਾ ਕਰਦਾ ਸੀ ਕਿ ਉਹ ਵਾਹਨਾਂ ਨੂੰ ਆਪਣੇ ਮੁਤਾਬਕ ਹੱਥੀਂ ਨਵਾਂ ਰੂਪ ਦਿੰਦਾ ਹੈ। ਉਸ ਨੇ ਕਾਰਾਂ ਤੋਂ ਇਲਾਵਾ ਕਈ ਮੋਟਰਸਾਈਕਲ ਵੀ ਰੱਖੇ ਸਨ, ਜਿਨ੍ਹਾਂ ਦੀ ਅਸਲੀ ਦਿੱਖ ਨੂੰ ਪੂਰੀ ਤਰ੍ਹਾਂ ਹੀ ਬਦਲਿਆ ਹੋਇਆ ਹੈ।