ਪੰਜਾਬ 'ਚ ਮੌਸਮ ਮੁੜ ਤਬਦੀਲ, ਕਾਲੀਆਂ ਘਟਾਵਾਂ ਨੇ ਦਿਨੇ ਕੀਤਾ ਹਨੇਰਾ
ਏਬੀਪੀ ਸਾਂਝਾ | 12 May 2018 05:15 PM (IST)
1
ਪੰਜਾਬ ਵਿੱਚ ਮੌਸਮ ਫਿਰ ਤੋਂ ਬਦਲ ਰਿਹਾ ਹੈ।
2
ਅੱਜ ਬਾਅਦ ਦੁਪਹਿਰ ਤੇਜ਼ ਹਵਾਵਾਂ ਤੇ ਕਾਲੀਆਂ ਘਟਾਵਾਂ ਨੇ ਦਿਨ ਨੂੰ ਰਾਤ ਵਿੱਚ ਤਬਦੀਲ ਕਰ ਦਿੱਤਾ, ਜਿਸ ਦੀ ਸ਼ੁਰੂਆਤ ਦੁਆਬਾ ਤੋਂ ਹੋਈ।
3
ਜਲੰਧਰ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ।
4
ਹੁਸ਼ਿਆਰਪੁਰ ਤੇ ਲੁਧਿਆਣਾ ਵਿੱਚ ਵੀ ਖ਼ਰਾਬ ਮੌਸਮ ਕਾਰਨ ਦਿਨੇ ਹੀ ਹਨੇਰਾ ਛਾ ਗਿਆ।
5
ਉੱਧਰ ਜੰਮੂ ਕਸ਼ਮੀਰ ਦੀਆਂ ਵਾਦੀਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਿਰਾਵਟ ਦੇਖੀ ਗਈ ਹੈ। ਮੌਸਮ ਵਿਭਾਗ ਨੇ ਹਾਲੇ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।