ਲਓ ਅਕਾਲੀਓ ਖਿੱਚੋ ਸੈਲਫੀ, ਸੁਖਬੀਰ ਖੜ੍ਹੇਗਾ ਥੋਡੇ ਨਾਲ ਜੱਚ ਕੇ..!
ਏਬੀਪੀ ਸਾਂਝਾ | 17 Mar 2019 02:07 PM (IST)
1
ਸ਼ਹਿਰ ਦੇ ਮਸ਼ਹੂਰ ਤੇ ਵੱਡੇ ਪੈਲੇਸ ਵਿੱਚ ਕਰਵਾਏ ਗਏ ਇਸ ਮਿਲਣੀ ਸਮਾਗਮ ਦੌਰਾਨ ਲੋਕਾਂ ਨੇ ਖ਼ੂਬ ਸੈਲਫੀਆਂ ਖਿਚਾਈਆਂ।
2
ਆਲਮ ਇਹ ਸੀ ਕਿ ਇਹ ਫੋਟੋ ਸੈਸ਼ਨ ਦੋ ਘੰਟੇ ਤਕ ਲੰਮਾ ਖਿੱਚਿਆ ਗਿਆ।
3
ਤਸਵੀਰਾਂ ਖਿੱਚਵਾ ਕੇ ਸੁਖਬੀਰ ਬਾਦਲ ਨੇ ਆਪਣੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਖੁਸ਼ ਕਰ ਦਿੱਤਾ।
4
ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਲੋਕਾਂ ਨੇ ਯਾਦਗਾਰੀ ਤਸਵੀਰ ਖਿਚਵਾਈ ਤੇ ਸੁਖਬੀਰ ਨੇ ਵੀ ਕਿਸੇ ਨੂੰ ਨਾਂਹ ਨਾ ਕੀਤੀ।
5
ਜ਼ੈੱਡ ਪਲੱਸ ਸੁਰੱਖਿਆ ਛੱਤਰੀ 'ਚ ਰਹਿਣ ਵਾਲੇ ਸੁਖਬੀਰ ਬਾਦਲ ਨੇ ਇਸ ਮੌਕੇ ਕਿਸੇ ਨੂੰ ਵਰਕਰ ਨੂੰ ਨਿਰਾਸ਼ ਨਹੀਂ ਕੀਤਾ।
6
ਜਲੰਧਰ-ਲੁਧਿਆਣਾ: ਬੀਤੇ ਵੱਖ-ਵੱਖ ਸ਼ਹਿਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀਆਂ ਗਈਆਂ ਵਰਕਰਾਂ ਨਾਲ ਮਿਲਣੀਆਂ ਦੌਰਾਨ ਵੱਖਰੇ ਤੌਰ 'ਤੇ ਫੋਟੋਸੈਸ਼ਨ ਕੀਤਾ ਗਿਆ।
7
ਜਲੰਧਰ ਵਿੱਚ ਸੁਖਬੀਰ ਬਾਦਲ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ ਤੇ ਇੱਥੇ ਹੀ ਉਨ੍ਹਾਂ ਜਲੰਧਰ ਲੋਕ ਸਭਾ ਸੀਟ ਤੋਂ ਚਰਨਜੀਤ ਸਿੰਘ ਅਟਵਾਲ ਦਾ ਨਾਂ ਐਲਾਨ ਦਿੱਤਾ।