ਡੋਪ ਟੈਸਟ ਕਰਵਾਉਣ ਆਏ ਯੂਥ ਕਾਂਗਰਸੀਆਂ ਨੇ ਰੱਜ ਕੇ ਲਾਇਆ ਬਾਦਲਾਂ 'ਤੇ 'ਤਵਾ'
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜ ਜੁਲਾਈ ਨੂੰ ਏਬੀਪੀ ਸਾਂਝਾ 'ਤੇ ਰਾਹੁਲ ਗਾਂਧੀ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਰਾਹੁਲ ਗਾਂਧੀ 70 ਫ਼ੀਸਦੀ ਪੰਜਾਬੀਆਂ ਨੂੰ ਨਸ਼ੇੜੀ ਕਹਿੰਦੇ ਸਨ ਇਸ ਲਈ ਉਨ੍ਹਾਂ ਦੀ ਨਸ਼ਾ ਜਾਂਚ ਹੋਣੀ ਚਾਹੀਦੀ ਹੈ।
ਯੂਥ ਕਾਂਗਰਸੀ ਆਗੂ ਨੇ ਕਿਹਾ ਕਿ ਨਸ਼ੇ ਦੇ ਅਸਲ ਜ਼ਿੰਮੇਵਾਰ ਅਕਾਲੀ ਹਨ ਤੇ ਕੈਪਟਨ ਸਰਕਾਰ ਨੇ ਨਸ਼ਾ ਖ਼ਤਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ 'ਤੇ ਸਿਆਸਤ ਕਰਨ ਦੀ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਲਾਲੀ ਨੇ ਕਿਹਾ ਕਿ ਹਰਸਿਮਰਤ ਬਾਦਲ ਨੂੰ ਰਾਹੁਲ ਦੀ ਥਾਂ ਆਪਣੇ ਪਤੀ ਨੂੰ ਡੋਪ ਟੈਸਟ ਬਾਰੇ ਕਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਅਕਾਲੀ ਲੀਡਰਾਂ ਤੇ ਚਿੱਟਾ ਵੇਚਣ ਦੇ ਇਲਜ਼ਾਮ ਲਗਦੇ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਅਜਿਹਾ ਕੁਝ ਨਹੀਂ। ਉਹ ਨਸ਼ਾ ਖ਼ਤਮ ਕਰਨ ਲਈ ਵਚਨਬੱਧ ਹਨ।
ਯੂਥ ਕਾਂਗਰਸ ਪ੍ਰਧਾਨ ਅਮਰਪ੍ਰੀਤ ਲਾਲੀ ਨੇ ਕਿਹਾ ਰਾਹੁਲ ਗਾਂਧੀ 50 ਵਾਰ ਡੋਪ ਟੈਸਟ ਕਰਵਾਉਣਗੇ ਪਰ ਸੁਖਬੀਰ ਬਾਦਲ ਵੀ ਡੋਪ ਨੂੰ ਤਿਆਰ ਰਹਿਣ ਕੇ ਕਿਤੇ ਅੱਤਵਾਦ ਦੇ ਦਿਨਾਂ ਵਾਂਗ ਪੰਜਾਬ ਛੱਡ ਕੇ ਨਾ ਭੱਜ ਜਾਣ।
ਚੰਡੀਗੜ੍ਹ: ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਲੀਡਰਾਂ ਨੇ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਇਆ। ਉਨ੍ਹਾਂ ਕਿਹਾ ਸੁਖਬੀਰ ਬਾਦਲ ਨੂੰ ਇਸੇ ਵੇਲੇ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ।