ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ 'ਚ ਕਰਤਾਰਪੁਰ ਲਾਂਘਾ ਆਪਸੀ ਸਦਭਾਵਨਾ ਦਾ ਪੰਜਵਾਂ ਕਦਮ ਹੈ। ਇਸ ਦੇ ਨਾਲ ਹੀ ਪਾਕਿਸਤਾਨ 'ਚ ਚਾਰ ਵੱਡੇ ਗੁਰਦੁਆਰੇ ਹਨ ਜਿੱਥੇ ਸ਼ਰਧਾਲੂ ਦੂਰੋਂ-ਦੂਰੋਂ ਦਰਸ਼ਨ ਕਰਨ ਆਉਂਦੇ ਹਨ। ਗੁਰੂਦਵਾਰਾ ਨਨਕਾਣਾ ਸਾਹਿਬ: ਲਾਹੌਰ ਤੋਂ ਲਗਭਗ 80 ਕਿਲੋਮੀਟਰ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ। ਪਹਿਲਾਂ ਇਹ ਰਾਏ ਭੋ ਦੀ ਤਲਵੰਡੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਨਾਨਕ ਜੀ ਦੇ ਜਨਮ ਅਸਥਾਨ ਨਾਲ ਜੁੜੇ ਹੋਏ ਨਨਕਾਣਾ ਸਾਹਿਬ ਬਣ ਗਿਆ ਹੈ। ਗੁਰੂਦੁਆਰਾ ਨਨਕਾਣਾ ਸਾਹਿਬ ਵਿਖੇ ਤਕਰੀਬਨ 18,750 ਏਕੜ ਜ਼ਮੀਨ ਹੈ। ਇਹ ਜ਼ਮੀਨ ਤਲਵੰਡੀ ਪਿੰਡ ਦੇ ਮੁਸਲਮਾਨ ਮੁਖੀ ਰਾਏ ਬੁਲਾਰ ਭੱਟੀ ਨੇ ਦਿੱਤੀ ਸੀ। ਕਰਤਾਰਪੁਰ ਸਾਹਿਬ (ਨਾਰੋਵਾਲ): ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਹੈ। ਗੁਰੂ ਨਾਨਕ ਦੇਵ ਜੀ ਇੱਥੇ 4 ਯਾਤਰਾਵਾਂ ਪੂਰੀ ਕਰਕੇ ਵਸੇ ਸੀ। ਉਹ ਇੱਥੇ ਜੋਤੀ ਜੋਤ ਸਮਾਏ। ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 18 ਸਾਲ ਇੱਥੇ ਬਿਤਾਏ। ਇਸੇ ਥਾਂ ਗੁਰੂ ਜੀ ਨੇ ਰਾਵੀ ਨਦੀ ਦੇ ਕਿਨਾਰੇ ‘ਜਪੋ, ਕੀਰਤ ਕਰੋ ਅਤੇ ਵੰਡ ਛਕੋ’ ਦਾ ਪ੍ਰਚਾਰ ਕੀਤਾ। ਇਹ ਨਾਰੋਵਾਲ ਜ਼ਿਲ੍ਹੇ 'ਚ ਹੈ ਗੁਰੂਦੁਆਰਾ ਪੰਜਾ ਸਾਹਿਬ (ਰਾਵਲਪਿੰਡੀ): ਇਹ ਰਾਵਲਪਿੰਡੀ ਤੋਂ 48 ਕਿਲੋਮੀਟਰ ਦੀ ਦੂਰੀ 'ਤੇ ਹੈ ਇਹ ਕਿਹਾ ਜਾਂਦਾ ਹੈ ਕਿ ਇੱਕ ਵਾਰ ਗੁਰੂ ਜੀ ਅੰਤਰਾਧਿਆਨ ਵਿਚ ਸੀ ਤਾਂ ਵਲੀ ਕੰਧਾਰੀ ਨੇ ਪਹਾੜ ਦੀ ਚੋਟੀ ਤੋਂ ਗੁਰੂ ਜੀ ਦੇ ਕੋਲ ਇੱਕ ਵੱਡਾ ਪੱਥਰ ਸੁੱਟ ਦਿੱਤਾ ਜਦੋਂ ਪੱਥਰ ਉਨ੍ਹਾਂ ਵੱਲ ਆ ਰਿਹਾ ਸੀ, ਗੁਰੂ ਜੀ ਨੇ ਆਪਣਾ ਪੰਜਾ ਖੜਾ ਕੀਤਾ ਅਤੇ ਪੱਥਰ ਹਵਾ 'ਚ ਉੱਥੇ ਹੀ ਰਿਹਾ ਇਸੇ ਕਾਰਨ ਇਸ ਗੁਰਦੁਆਰੇ ਦਾ ਨਾਂ 'ਪੰਜਾ ਸਾਹਿਬ' ਰੱਖਿਆ ਗਿਆ। ਇੱਥੇ ਅੱਜ ਵੀ ਪੰਜੇ ਦੇ ਨਿਸ਼ਾਨ ਹਨ। ਗੁਰੂਦਵਾਰਾ ਚੋਆ ਸਾਹਿਬ (ਪੰਜਾਬ ਪ੍ਰਾਂਤ): ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਠਹਿਰੇ ਸੀ। ਇਹ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਮੌਜੂਦ ਹੈ। ਇਸ ਗੁਰੂਦੁਆਰਾ ਸਾਹਿਬ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਆਰੰਭ ਕੀਤੀ ਗਈ ਸੀ, ਜੋ 1834 'ਚ ਮੁਕੰਮਲ ਹੋਈ ਸੀ।