ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ 'ਤੇ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਵਾਦਤ ਜ਼ਮੀਨ ਰਾਮਲਲਾ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੁਸਲਿਮ ਪੱਖ ਨੂੰ ਪੰਜ ਹੋਰ ਏਕੜ ਜ਼ਮੀਨ ਦਿੱਤੀ ਜਾਏਗੀ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐਸ.. ਬੋਬੜੇ, ਜਸਟਿਸ ਧਨੰਜਯ ਵਾਈ ਚੰਦਰਚੁੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਸ ਅਬਦੁੱਲ ਨਜ਼ੀਰ ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਇਸ ਮਾਮਲੇ ‘ਤੇ ਫੈਸਲਾ ਸੁਣਾਇਆ। ਆਓ ਜਾਣਦੇ ਹਾਂ ਉਹ ਪੰਜ ਜੱਜ ਕੌਣ ਹਨ ਜਿਨ੍ਹਾਂ ਨੇ ਇਹ ਫੈਸਲਾ ਦਿੱਤਾ ਸੀ।

ਚੀਫ਼ ਜਸਟਿਸ ਰੰਜਨ ਗੋਗੋਈ: ਅਸਾਮ ਦੇ ਸਾਬਕਾ ਮੁੱਖ ਮੰਤਰੀ ਕੇਸ਼ਵ ਚੰਦਰ ਗੋਗੋਈ ਦਾ ਪੁੱਤਰ ਜਸਟਿਸ ਰੰਜਨ ਗੋਗੋਈ, 18 ਨਵੰਬਰ 1954 ਨੂੰ ਪੈਦਾ ਹੋਇਆ ਸੀ। ਰੰਜਨ ਗੋਗੋਈ ਨੇ ਆਪਣੀ ਸਕੂਲ ਦੀ ਪੜ੍ਹਾਈ ਡਿਬਰੂਗੜ ਦੇ ਡੌਨ ਬੋਸਕੋ ਸਕੂਲ ਤੋਂ ਕੀਤੀ ਅਤੇ ਉਹ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਇਤਿਹਾਸ ਦਾ ਵਿਦਿਆਰਥੀ ਸੀ।

ਰੰਜਨ ਗੋਗੋਈ ਨੇ 1978 'ਚ ਵਕਾਲਤ ਲਈ ਰਜਿਸਟਰ ਕੀਤਾ। ਉਸਨੇ ਗੁਹਾਟੀ ਹਾਈ ਕੋਰਟ ਵਿੱਚ ਸੰਵਿਧਾਨਕ, ਟੈਕਸ ਲਗਾਉਣ ਅਤੇ ਕਾਰਪੋਰੇਟ ਮਾਮਲਿਆਂ ‘ਚ ਵਕਾਲਤ ਕੀਤੀ। ਉਹ 28 ਫਰਵਰੀ 2001 ਨੂੰ ਗੁਹਾਟੀ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਹੋਏ। ਗੋਗੋਈ ਨੂੰ 9 ਸਤੰਬਰ, 2010 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਤਬਦੀਲ ਕਰ ਦਿੱਤਾ ਗਿਆ ਸੀ। 12 ਫਰਵਰੀ 2011 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ ਹੋਏ ਅਤੇ ਉਸਨੂੰ 23 ਅਪ੍ਰੈਲ 2012 ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ।

2. ਸ਼ਰਦ ਅਰਵਿੰਦ ਬੌਬਡੇ ਦਾ ਜਨਮ 24 ਅਪ੍ਰੈਲ 1956 ਨੂੰ ਨਾਗਪੁਰ ‘ਚ ਹੋਇਆ ਸੀ। ਸ਼ਰਦ ਅਰਵਿੰਦ ਨੇ ਨਾਗਪੁਰ ਯੂਨੀਵਰਸਿਟੀ ਤੋਂ ਬੀ.. ਅਤੇ ਐਲਐਲਬੀ ਦੀ ਡਿਗਰੀ ਕੀਤੀ। ਇਸ ਸਮੇਂ ਉਹ ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਵੱਡੇ ਜੱਜ ਹਨ। ਉਨ੍ਹਾਂ ਦਾ ਕਾਰਜਕਾਲ 23 ਅਪ੍ਰੈਲ 2021 ਨੂੰ ਖ਼ਤਮ ਹੋਣ ਜਾ ਰਿਹਾ ਹੈ।

3. ਡੀ ਵਾਈ ਚੰਦਰਚੁੜ ਨੇ ਸੇਂਟ ਸਟੀਫਨਜ਼ ਕਾਲਜ, ਨਵੀਂ ਦਿੱਲੀ ਤੋਂ ਅਰਥ ਸ਼ਾਸਤਰ 'ਚ ਆਨਰਸ ਨਾਲ ਬੀ.. ਦਿੱਲੀ ਯੂਨੀਵਰਸਿਟੀ ਕੈਂਪਸ ਲਾਅ ਸੈਂਟਰ ਤੋਂ ਐਲਐਲਬੀ ਕੀਤੀ। ਇਸਦੇ ਨਾਲ ਹੀ ਉਸਨੇ ਹਾਰਵਰਡ ਲਾ ਸਕੂਲ, ਯੂਐਸਏ ਤੋਂ ਐਲਐਲਐਮ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਜੂਰੀਡਿਕਲ ਸਾਇੰਸਿਜ਼ (ਐਸਜੇਡੀ) 'ਚ ਡਾਕਟਰੇਟ ਕੀਤੀ। ਜਸਟਿਸ ਚੰਦਰਚੂਦ 1998 ਤੱਕ ਭਾਰਤ ਦੇ ਐਡੀਸ਼ਨਲ ਸਾਲਿਸਿਟਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।

4. ਜਸਟਿਸ ਅਸ਼ੋਕ ਭੂਸ਼ਣ ਦਾ ਜਨਮ 5 ਜੁਲਾਈ 1956 ਨੂੰ ਜੌਨਪੁਰ, ਉੱਤਰ ਪ੍ਰਦੇਸ਼ 'ਚ ਹੋਇਆ ਸੀ। ਇਲਾਹਾਬਾਦ ਯੂਨੀਵਰਸਿਟੀ ਤੋਂ ਗ੍ਰੈਜੂਏਟ ਅਸ਼ੋਕ ਭੂਸ਼ਣ ਨੇ ਵੀ ਸਾਲ 1979 'ਚ ਇਲਾਹਾਬਾਦ ਯੂਨੀਵਰਸਿਟੀ ਤੋਂ ਫਰਸਟ ਡਿਵੀਜ਼ਨ 'ਚ ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ ਸੀ। 2014 ' ਉਹ ਕੇਰਲ ਹਾਈ ਕੋਰਟ ਦੇ ਚੀਫ਼ ਜਸਟਿਸ ਬਣੇ ਅਤੇ 13 ਮਈ 2016 ਨੂੰ ਅਸ਼ੋਕ ਭੂਸ਼ਣ ਨੂੰ ਸੁਪਰੀਮ ਕੋਰਟ 'ਚ ਜੱਜ ਨਿਯੁਕਤ ਕੀਤਾ ਗਿਆ ਸੀ।

5. ਜਸਟਿਸ ਨਜ਼ੀਰ ਦਾ ਜਨਮ 5 ਜਨਵਰੀ 1958 ਨੂੰ ਕਰਨਾਟਕ, ਕਨਾਰਾ 'ਚ ਹੋਇਆ ਸੀ। ਨਜ਼ੀਰ ਨੇ 18 ਫਰਵਰੀ 1983 ਨੂੰ ਬੈਂਗਲੁਰੂ ਵਿੱਚ ਕਰਨਾਟਕ ਹਾਈ ਕੋਰਟ 'ਚ ਇੱਕ ਵਕੀਲ ਵਜੋਂ ਪ੍ਰੈਕਟਿਸ ਸ਼ੁਰੂ ਕੀਤਾ ਸੀ। ਫਰਵਰੀ 2017 ' ਉਸਨੂੰ ਭਾਰਤ ਦੀ ਸੁਪਰੀਮ ਕੋਰਟ 'ਚ ਨਿਯੁਕਤ ਕੀਤਾ ਗਿਆ। ਅਬਦੁੱਲ ਨਜ਼ੀਰ ਨੇ ਵੀ 2017 'ਚ ਟ੍ਰਿਪਲ ਤਲਾਕ ਦੇ ਕੇਸ ਦੀ ਸੁਣਵਾਈ ਕੀਤੀ ਸੀ