Bandi Singhs: ਬੰਦੀ ਸਿੰਘਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ  ਫਾਂਸੀ ਦੀ ਸਜ਼ਾ ਮੁਆਫ ਕਰਨ ਨੂੰ ਲੈਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ ਹੋਈ । ਮੀਟਿੰਗ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਦਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਸਾਨੂੰ ਕੇਂਦਰੀ ਗ੍ਰਹਿ ਮੰਤਰੀ ਮਿਲਣ ਦਾ ਸਮਾਂ ਦੇ ਸਕਦੇ ਹਨ । 


ਉਨ੍ਹਾਂ ਕਿਹਾ ਸਾਨੂੰ ਪੋਜ਼ੀਟਿਵ ਜਵਾਬ ਮਿਲਿਆ ਹੈ ਪਹਿਲਾਂ ਪ੍ਰਧਾਨ ਮੰਤਰੀ ਬੰਦੀ ਸਿੰਘਾਂ 'ਤੇ ਸਾਡੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ ਸਨ ਪਰ ਹੁਣ ਗ੍ਰਹਿ ਮੰਤਰੀ ਨੂੰ ਉਨ੍ਹਾਂ ਨੇ ਗੱਲਬਾਤ ਦੇ ਲਈ ਕਿਹਾ ਹੈ। ਅਸੀਂ ਹੁਣ ਮੀਟਿੰਗ ਦੇ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੂੰ ਅਪਡੇਟ ਦੇਵਾਂਗੇ। ਜਥੇਦਾਰ ਸਾਹਿਬ ਨੇ 27 ਜਨਵਰੀ ਤੱਕ ਦਾ ਅਲਟੀਮੇਟਮ ਕਮੇਟੀ ਨੂੰ ਦਿੱਤਾ ਸੀ । 


 ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨਾਂ ਤੋਂ ਲੱਗ ਰਿਹਾ ਹੈ ਕਿ ਉਹ ਇੱਕ ਵਾਰ ਮੁੜ ਤੋਂ ਜਥੇਦਾਰ ਸ੍ਰੀ ਅਕਾਲ ਤਖਤ ਤੋਂ ਹੋਰ ਸਮਾਂ ਮੰਗ ਸਕਦੇ ਹਨ । ਉਧਰ ਕਮੇਟੀ ਦੇ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਮੀਤ ਸਿੰਘ ਕਾਲਕਾ ਕੇਂਦਰ 'ਤੇ ਵਿਸ਼ਵਾਸ਼ ਜਤਾਉਂਦੇ ਹੋਏ  ਅਕਾਲੀ ਦਲ ਅਤੇ SGPC ਨੂੰ ਘੇਰਿਆ ।


DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਬਲਵੰਤ ਸਿੰਘ ਰਾਜੋਆਣਾ ਦਾ ਗੁੱਸਾ ਜਾਇਜ਼ ਹੈ ਉਨ੍ਹਾਂ ਨੂੰ ਤਿੰਨ ਦਹਾਕੇ ਜੇਲ੍ਹ ਵਿੱਚ ਹੋ ਗਏ ਹਨ ।  ਜਿੰਨਾਂ ਨੇ ਪੰਥ ਦੇ ਨਾਂ 'ਤੇ ਵੋਟਾਂ ਲਇਆ ਹਨ,ਉਨ੍ਹਾਂ ਨੇ ਕੁਝ ਨਹੀਂ ਕੀਤਾ ਹੈ। ਸਿਰਫ਼ ਇੰਨਾਂ ਹੀ ਨਹੀਂ ਕਾਲਕਾ ਨੇ  ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਬੰਦੀ ਸਿੰਘਾਂ ਦਾ ਸਵਾਲ ਕਰਨ ਨੂੰ ਗਲਤ ਦੱਸਿਆ । 


ਉਨ੍ਹਾਂ ਕਿਹਾ ਸਿਰਫ਼ ਵਿਖਾਵੇ ਦੇ ਲਈ ਖੜੇ ਹੋਕੇ ਸਵਾਲ ਕੀਤਾ ਗਿਆ,ਜੇਕਰ ਬੋਲਿਆ ਸੀ ਤਾਂ ਦਿਹੜਾ ਨਾਲ ਖੜੇ ਹੋਣਾ ਚਾਹੀਦਾ ਸੀ ਪਰ ਉਹ ਅਮ੍ਰਿਤ ਸ਼ਾਹ ਦੇ ਕਹਿਣ 'ਤੇ ਬੈਠ ਗਏ ਜੇਕਰ ਉਹ ਕੋਈ ਚੰਗੀ ਸੁਨੇਹਾ ਲੈਕੇ ਆਉਂਦੇ ਤਾਂ ਸਾਨੂੰ ਉਨ੍ਹਾਂ 'ਤੇ ਮਾਣ ਹੋਣਾ ਸੀ।


 DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਅਸੀਂ ਜਥੇਦਾਰ ਸਾਹਿਬ ਦੇ ਬੁਲਾਉਣ 'ਤੇ ਆਉਂਦੇ ਹਾਂ,ਐੱਸਜੀਪੀਸੀ ਜਾਂ ਫਿਰ ਅਕਾਲੀ ਦਲ ਦੇ ਕਹਿਣ 'ਤੇ ਨਹੀਂ ਆਉਂਦੇ ਹਾਂ।  ਕਾਲਕਾ ਨੇ ਬੀਜੇਪੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਰਾਮ ਮੰਦਰ ਦੇ ਉਦਘਾਟਨ ਦੀ ਵਜ੍ਹਾ ਕਰਕੇ ਮੋਦੀ ਸਰਕਾਰ ਰੁਝੀ ਹੋਵੇ ਹੈ ਸਾਨੂੰ ਹੋਰ ਇੰਤਜ਼ਾਰ ਕਰਨਾ ਚਾਹੀਦ ਹੈ।