Punjab News: ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅੱਜ ਹੋਈ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ 'ਚ ਅਹਿਮ ਫੈਸਲਾ ਲਿਆ ਗਿਆ। ਸਿੰਘ ਸਹਿਬਾਨ ਵੱਲੋਂ 'ਡੈਸਟੀਨੇਸ਼ਨ ਵੈਡਿੰਗ' 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਜਾਣ 'ਤੇ ਪਾਬੰਦੀ ਲਾਈ ਗਈ ਹੈ। ਇਹ ਫੈਸਲਾ ਸਮੁੰਦਰ ਜਾਂ ਝੀਲਾਂ ਦੇ ਕਿਨਾਰੇ ਜਾਂ ਹੋਰ ਕੁਦਰਤੀ ਨਜ਼ਾਰਿਆਂ ਦੇ ਨੇੜੇ ਅਨੰਦ ਕਾਰਜ ਦੇ ਵੱਧ ਰਹੇ ਰੁਝਾਨ ਨੂੰ ਲੈ ਕੇ ਲਿਆ ਗਿਆ ਹੈ। ਦੱਸ ਦਈਏ ਕਿ ਮੈਰਿਜ ਪੈਲਿਸ, ਹੋਟਲਾਂ ਤੇ ਬੈਂਕੁਇਟ ਹਾਲ ਵਿੱਚ ਪਹਿਲਾਂ ਹੀ ਪਾਬੰਦੀ ਲੱਗ ਚੁੱਕੀ ਹੈ।






ਇਸ ਦੇ ਨਾਲ ਹੀ ਅਕਾਲ ਤਖ਼ਤ ਸਾਹਿਬ ਵੱਲੋਂ ਬਠਿੰਡਾ ਵਿਖੇ ਦੋ ਲੜਕੀਆਂ ਦਾ ਆਪਸ 'ਚ ਵਿਆਹ ਕਰਵਾਉਣ ਸਬੰਧੀ ਗੁਰਦੁਆਰਾ ਕਮੇਟੀ ਨੂੰ ਸਦਾ ਲਈ ਆਯੋਗ ਕਰਾਰ ਦੇ ਦਿੱਤਾ ਹੈ। ਇਸ ਤੋਂ ਇਲਾਵਾ ਅਨੰਦਕਾਰਜ ਕਰਵਾਉਣ ਵਾਲੇ ਗ੍ਰੰਥੀ ਤੇ ਰਾਗੀ ਨੂੰ 5 ਸਾਲ ਲਈ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਹ ਕਿਸੇ ਵੀ ਗੁਰੂ ਘਰ 'ਚ ਡਿਊਟੀ ਨਹੀ ਕਰ ਸਕਣਗੇ