Continues below advertisement

ਆਸਾ ਮਹਲਾ ੫ ॥ ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈਜਿਸੁ ਪਾਸਿ ਲੁਕਾਇਦੜੋ ਸੋ ਵੇਖੀਸਾਥੈਸੰਗਿ ਦੇਖੈ ਕਰਣਹਾਰਾ ਕਾਇ ਪਾਪੁਕਮਾਈਐਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿਜਾਈਐਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥ ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾਦਾਤਾਰੁ ਸਦਾ ਦਇਆਲੁ ਸੁਆਮੀਕਾਇ ਮਨਹੁ ਵਿਸਾਰੀਐਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐਸਿਧ ਸਾਧਿਕ ਦੇਵਮੁਨਿ ਜਨ ਭਗਤ ਨਾਮੁ ਅਧਾਰਾਬਿਨਵੰਤਿਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥

ਕਮਾਇਅੜੋ = ਤੂੰ ਕਮਾਇਆ ਹੈ। ਸੋ = ਉਹਕਮਾਇਆ ਹੋਇਆ ਚੰਗਾ ਮੰਦਾ ਕਰਮ। ਮਾਥੈ =ਮੱਥੇ ਉਤੇ। ਆਇਓ ਮਾਥੈ = ਮੱਥੇ ਉਤੇ ਆ ਗਿਆਹੈ, ਭਾਗਾਂ ਵਿਚ ਲਿਖਿਆ ਗਿਆ ਹੈ।ਪਾਸਿ =ਪਾਸੋਂ। ਸਾਥੈ = (ਤੇਰੇ) ਨਾਮੁ ਹੀ (ਬੈਠਾ)। ਕਰਣਹਾਰਾ= ਸਿਰਜਣਹਾਰਾ। ਕਾਇ = ਕਿਉਂ? ਸੁਕ੍ਰਿਤੁ = ਭਲਾਕਰਮਕੀਜੈ = ਕਰਨਾ ਚਾਹੀਦਾ ਹੈ। ਮੂਲਿ =ਬਿਲਕੁਲ। ਕਮਾਤੇ = ਕਮਾਤੇ ਹੋਏ ॥੧॥ ਵੰਚ {वंच्= ਟੇਢੀ ਚਾਲੇ ਤੁਰਨਾ वंचय = ਠੱਗ ਲੈਣਾ}ਵਲ =ਵਿੰਗ। ਵਲ ਵੰਚ = ਠੱਗੀ ਫਰੇਬ, ਵਲਛਲਉਦਰੁ= ਢਿੱਡ। ਭਰਹਿ = ਤੂੰ ਭਰਦਾ ਹੈਂ। ਕਾਇ = ਕਿਉਂ?ਮਨਹੁ = ਮਨ ਤੋਂ। ਸੰਗੇ = ਸੰਗਤ ਵਿਚ। ਨਿਸੰਗੇ =ਸੰਗ ਲਾਹ ਕੇ, ਝਾਕਾ ਲਾਹ ਕੇ। ਸਮੂਹ = ਢੇਰ। ਕੁਲਸਮੂਹ = ਸਾਰੀਆਂ ਕੁਲਾਂਸਿਧ = ਜੋਗ-ਸਾਧਨਾਂਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨਾਂ ਕਰਨਵਾਲੇ। ਦੇਵ = ਦੇਵਤੇ। ਮੁਨਿ = ਸਮਾਧੀਆਂ ਲਾਣਵਾਲੇਅਧਾਰਾ = ਆਸਰਾ। ਕਰਣੈਹਾਰਾ = ਪੈਦਾਕਰਨ ਵਾਲਾ ॥੨॥

Continues below advertisement

ਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿਚਉੱਕਰਿਆ ਗਿਆ ਹੈ। ਜਿਸ ਪਾਸੋਂ ਤੂੰ (ਆਪਣੇ ਕੀਤੇਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾਵੇਖਦਾ ਜਾ ਰਿਹਾ ਹੈ। ਸਿਰਜਣਹਾਰ (ਹਰੇਕ ਜੀਵਦੇ) ਨਾਲ (ਬੈਠਾ ਹਰੇਕ ਦੇ ਕੀਤੇ ਕੰਮ) ਵੇਖਦਾਰਹਿੰਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾਚਾਹੀਦਾ, (ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ,ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮਦੀ ਬਰਕਤਿ ਨਾਲ) ਨਰਕ ਵਿਚ ਕਦੇ ਭੀ ਨਹੀਂਪਈਦਾਅੱਠੇ ਪਹਰ ਪਰਮਾਤਮਾ ਦਾ ਨਾਮਸਿਮਰਦਾ ਰਹੁ, ਪਰਮਾਤਮਾ ਦਾ ਨਾਮ ਤੇਰੇ ਨਾਲਸਾਥ ਕਰੇਗਾ। ਹੇ ਨਾਨਕ! ਸਾਧ ਸੰਗਤ ਵਿਚ ਟਿਕਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀਬਰਕਤਿ ਨਾਲ ਪਿਛਲੇ) ਕੀਤੇ ਹੋਏ ਵਿਕਾਰ ਮਿਟਜਾਂਦੇ ਹਨ ॥੧॥ ਹੇ ਮੂਰਖ! ਹੇ ਗੰਵਾਰ! ਤੂੰ (ਹੋਰਨਾਂਨਾਲ) ਵਲ-ਛਲ ਕਰ ਕੇ (ਆਪਣਾ) ਪੇਟ ਭਰਦਾ ਹੈਂ(ਰੋਜ਼ੀ ਕਮਾਂਦਾ ਹੈਂ। ਤੈਨੂੰ ਇਹ ਗੱਲ ਭੁੱਲ ਚੁਕੀ ਹੋਈਹੈ ਕਿ) ਹਰੀ ਦਾਤਾਰ (ਸਭਨਾਂ ਜੀਵਾਂ ਨੂੰ) ਹਰੇਕ ਚੀਜ਼ਦੇ ਰਿਹਾ ਹੈ। ਸਾਧ ਸੰਗਤ ਵਿਚ ਮਿਲ (-ਬੈਠ), ਝਾਕਾਲਾਹ ਕੇ ਉਸ ਦਾ ਭਜਨ ਕਰਿਆ ਕਰ, (ਭਜਨ ਦੀਬਰਕਤਿ ਨਾਲ ਆਪਣੀਆਂ) ਸਾਰੀਆਂ ਕੁਲਾਂ ਤਾਰਲਈਦੀਆਂ ਹਨ। ਜੋਗ-ਸਾਧਨਾਂ ਵਿਚ ਪੁੱਗੇ ਜੋਗੀ,ਜੋਗ-ਸਾਧਨ ਕਰਨ ਵਾਲੇ, ਦੇਵਤੇ, ਸਮਾਧੀਆਂ ਲਾਣਵਾਲੇ, ਭਗਤ-ਸਭਨਾਂ ਦੀ ਜ਼ਿੰਦਗੀ ਦਾ ਹਰਿ-ਨਾਮਹੀ ਸਹਾਰਾ ਬਣਿਆ ਚਲਿਆ ਆ ਰਿਹਾ ਹੈ। ਨਾਨਕਬੇਨਤੀ ਕਰਦਾ ਹੈ, ਸਦਾ ਉਸ ਪਰਮਾਤਮਾ ਦਾ ਭਜਨਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾਪੈਦਾ ਕਰਨ ਵਾਲਾ ਹੈ ॥੨॥