Delhi News: ਦਿੱਲੀ ਵਿੱਚ ਛਠ ਪੂਜਾ ਲਈ 900 ਤੋਂ ਵੱਧ ਘਾਟ ਤਿਆਰ ਕੀਤੇ ਗਏ ਹਨ। ਇਹ ਜਾਣਕਾਰੀ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਦਿੱਤੀ। ਸੌਰਭ ਭਾਰਦਵਾਜ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਟੈਂਟ, ਲਾਈਟਾਂ, ਸਾਊਂਡ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਦੱਸ ਦੇਈਏ ਕਿ ਲੋਕ ਆਸਥਾ ਦਾ ਮਹਾਂਪੁਰਬ ਛਠ ਚਾਰ ਦਿਨਾਂ ਦਾ ਤਿਉਹਾਰ ਹੈ ਜਿਸ ਵਿੱਚ ਸ਼ਰਧਾਲੂ ਦੋ ਦਿਨ ਵਰਤ ਰੱਖਦੇ ਹਨ ਅਤੇ ਦੋ ਦਿਨ ਸੂਰਜ ਦੇਵਤਾ ਨੂੰ ਅਰਘ ਦਿੰਦੇ ਹਨ। ਪਹਿਲੇ ਦਿਨ ਡੁੱਬਦੇ ਸੂਰਜ ਨੂੰ ਅਤੇ ਦੂਜੇ ਦਿਨ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ। ਵਰਤ 17 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ।
ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸ਼ਰਧਾਲੂਆਂ ਨੂੰ ਚੰਗਾ ਅਨੁਭਵ ਮਿਲੇ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਸੂਰਜ ਦੇਵਤਾ ਨੂੰ ਅਨੰਦ ਨਾਲ ਅਰਘ ਦੇਣਾ ਚਾਹੀਦਾ ਹੈ ਅਤੇ ਛਠੀ ਮਈਆ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ: PM Kisan Samman Nidhi:15ਵੀਂ ਕਿਸ਼ਤ ਦੇ ਲਈ ਸਿਰਫ਼ 2 ਦਿਨ ਦਾ ਇੰਤਜ਼ਾਰ, ਇਦਾਂ ਲਿਸਟ ‘ਚ ਚੈੱਕ ਕਰੋ ਆਪਣਾ ਨਾਮ
ਦੀਵਾਲੀ ਤੋਂ ਛੇ ਦਿਨ ਬਾਅਦ ਛਠ ਪੂਜਾ ਮਨਾਈ ਜਾਂਦੀ ਹੈ। ਮੁੱਖ ਤੌਰ 'ਤੇ ਇਹ ਤਿਉਹਾਰ ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਮਨਾਇਆ ਜਾਂਦਾ ਹੈ। ਇਨ੍ਹਾਂ ਤਿੰਨਾਂ ਰਾਜਾਂ ਦੇ ਲੋਕ ਇਸ ਤਿਉਹਾਰ ਨੂੰ ਦੂਜੇ ਰਾਜਾਂ ਅਤੇ ਵਿਦੇਸ਼ਾਂ ਵਿੱਚ ਵੀ ਮਨਾਉਂਦੇ ਹਨ। ਰਾਜਧਾਨੀ ਦਿੱਲੀ ਦੇ ਵੱਖ-ਵੱਖ ਘਾਟਾਂ 'ਤੇ ਦੋ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੁੰਦੀ ਹੈ।
ਇਸ ਕਰਕੇ ਦਿੱਲੀ ਵਾਸੀਆਂ ਨੂੰ ਅਸਥਾਈ ਘਾਟ 'ਤੇ ਛਠ ਮਨਾਉਣ ਲਈ ਹੋਣਾ ਪਿਆ ਮਜਬੂਰ
ਉੱਥੇ ਹੀ ਦਿੱਲੀ-ਐਨਸੀਆਰ ਵਿੱਚ ਰਹਿਣ ਵਾਲੇ ਸ਼ਰਧਾਲੂ ਹਰ ਸਾਲ ਯਮੁਨਾ ਦੇ ਕੰਢੇ 'ਤੇ ਅਰਘ ਚੜ੍ਹਾਉਣ ਲਈ ਇਕੱਠੇ ਹੁੰਦੇ ਹਨ, ਪਰ ਨਦੀ ਵਿੱਚ ਪ੍ਰਦੂਸ਼ਣ ਅਤੇ ਝੱਗ ਅਕਸਰ ਉਨ੍ਹਾਂ ਲਈ ਖਤਰਾ ਬਣ ਜਾਂਦੀ ਹੈ। ਅਜਿਹੇ 'ਚ ਕਈ ਪਰਿਵਾਰ ਪਾਰਕਾਂ ਅਤੇ ਹੋਰ ਜਨਤਕ ਥਾਵਾਂ 'ਤੇ ਇਸ ਨੂੰ ਮਨਾਉਂਦੇ ਹਨ, ਜਿੱਥੇ ਅਸਥਾਈ ਘਾਟ ਤਿਆਰ ਕਰਕੇ ਉਸ ਵਿਚ ਪਾਣੀ ਭਰ ਦਿੱਤਾ ਜਾਂਦਾ ਹੈ।
ਉੱਥੇ ਹੀ ਵੱਡੀ ਗਿਣਤੀ ਵਿੱਚ ਲੋਕ ਛਠ ਪੂਜਾ ਮਨਾਉਣ ਲਈ ਦਿੱਲੀ ਤੋਂ ਆਪਣੇ ਘਰਾਂ ਨੂੰ ਵੀ ਜਾਂਦੇ ਹਨ। ਦੀਵਾਲੀ ਖਤਮ ਹੁੰਦਿਆਂ ਹੀ ਰੇਲਵੇ ਸਟੇਸ਼ਨਾਂ 'ਤੇ ਅਜਿਹੇ ਯਾਤਰੀਆਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਟਰੇਨਾਂ ਦੀ ਗਿਣਤੀ ਉਮੀਦ ਮੁਤਾਬਕ ਨਾ ਹੋਣ ਜਾਂ ਰਿਜ਼ਰਵੇਸ਼ਨ ਨਾ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।