ਨਵੀਂ ਦਿੱਲੀ: ਦੇਸ਼ ‘ਚ ਅੱਜ ਯਾਨੀ 25 ਅਕਤੂਬਰ ਨੂੰ ਧਨਤੇਰਸ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ ਨੂੰ ਮਨਾਏ ਜਾਣ ਵਾਲੇ ਇਸ ਤਿਓਹਾਰ ਦਾ ਹਿੰਦੂ ਧਰਮ ‘ਚ ਖਾਸ ਮਹੱਤਵ ਹੈ। ਇਸ ਦਿਨ ਖਾਸ ਤੌਰ ‘ਤੇ ਧਨ ਦੀ ਦੇਵੀ ਲਕਸ਼ਮੀ, ਕੁਬੇਰ ਤੇ ਯਮਰਾਜ ਦੀ ਪੂਜਾ ਕੀਤੀ ਜਾਂਦੀ ਹੈ। ਧਨਤੇਰਸ ਦੇ ਦਿਨ ਤੋਂ ਹੀ ਦੀਵਾਲੀ ਦੀ ਸ਼ੁਰੂਆਤ ਹੋ ਜਾਂਦੀ ਹੈ।

ਧਨਤੇਰਸ ‘ਤੇ ਪੂਜਾ ਦਾ ਸ਼ੁਭ ਮਹੂਰਤ

ਸ਼ਾਮ 7 ਵੱਜ ਕੇ 10 ਮਿੰਟ ਤੋਂ ਲੈ ਕੇ 8 ਵੱਜ ਕੇ 15 ਮਿੰਟ ਤਕ

ਪ੍ਰਦੋਸ਼ ਕਾਲ 5 ਵੱਜ ਕੇ 42 ਮਿੰਟ ਤੋਂ 8 ਵੱਜ ਕੇ 15 ਮਿੰਟ ਤਕ

ਵਰਿਸ਼ਭ ਕਾਲ- 6 ਵੱਜ ਕੇ 51 ਮਿੰਟ ਤੋਂ 8 ਵੱਜ ਕੇ 47 ਮਿੰਟ ਤਕ

ਧਨਤੇਰਸ ਦੀ ਸ਼ਾਮ ਨੂੰ ਤਿਲ ਦੇ ਤੇਲ ਨਾਲ ਆਟੇ ਜਾਂ ਪਿੱਤਲ ਦਾ ਦੀਵਾ ਜਗਾਉਣਾ ਚਾਹੀਦਾ ਹੈ। ਸ਼ਾਮ ਦੀ ਪੂਜਾ ‘ਚ ਸਭ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕਰੋ ਤੇ ਇਸ ਤੋਂ ਬਾਅਦ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਯਮਰਾਜ ਦੀ ਪੂਜਾ ਕਰੋ। ਪੂਜਾ ਤੋਂ ਬਾਅਦ ਦੱਖਣੀ ਦਿਸ਼ਾ ਵੱਲ ਮੂੰਹ ਕਰਕੇ ਯਮਰਾਜ ਨੂੰ ਪਾਣੀ ਅਰਪਿਤ ਕਰੋ। ਪੂਜਾ ਤੋਂ ਬਾਅਦ ਅਨਾਜ ਦਾ ਦਾਨ ਕਰੋ।

ਧਨਤੇਰਸ ਮੌਕੇ ਸਾਫ-ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਲਕਸ਼ਮੀ ਮਾਤਾ ਨੂੰ ਖੁਸ਼ ਕਰਨ ਲਈ ਧਨਤੇਰਸ ਤੋਂ ਲੈ ਕੇ ਭਾਈਦੂਜ ਦੀ ਰਾਤ ਤਕ ਰੋਜ਼ 11 ਮਾਲਾ ‘ਓਮ ਲਕਸ਼ਮੇ ਨਮ:’ ਦਾ ਜਾਪ ਕਰਨਾ ਚਾਹੀਦਾ ਹੈ। ਜਾਪ ਕਰਦੇ ਸਮੇਂ ਕੋਈ ਦੂਜਾ ਕੰਮ ਨਹੀਂ ਕਰਨਾ ਚਾਹੀਦਾ। ਅਸਟਮੀ ਮੌਕੇ ਘਰ ‘ਚ ਕੁਝ ਕੁੜੀਆਂ ਨੂੰ ਖਾਣਾ ਤੇ ਤੋਹਫੇ ਦਿੱਤੇ ਜਾਂਦੇ ਹਨ।