Eid Ul Fitr 2024: ਰਮਜ਼ਾਨ ਇਸਲਾਮਿਕ ਕੈਲੇਂਡਰ ਦਾ ਨੌਂਵਾ ਮਹੀਨਾ ਹੁੰਦਾ ਹੈ ਅਤੇ ਰਮਜ਼ਾਨ ਮਹੀਨੇ ਦੇ ਅਖੀਰਲੇ ਦਿਨ ਈਦ ਮਨਾਈ ਜਾਂਦੀ ਹੈ। ਇਸ ਹਿਸਾਬ ਨਾਲ ਇਸਲਾਮਿਕ ਚੰਦਰ ਕੈਂਲੇਂਡਰ ਦੇ ਮੁਤਾਬਕ ਸ਼ੱਵਾਲ ਮਹੀਨੇ ਦੇ ਪਹਿਲੇ ਦਿਨ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਸਾਲ 2024 ਵਿੱਚ ਈਦ ਕਦੋਂ ਮਨਾਈ ਜਾਵੇਗੀ।


ਦੱਸ ਦਈਏ ਕਿ ਮੁਸਲਿਮ ਭਾਈਚਾਰੇ ਵਿੱਚ ਈਦ ਦਾ ਤਿਉਹਾਰ ਬਹੁਤ ਹੀ ਖ਼ਾਸ ਤਿਉਹਾਰ ਹੈ ਅਤੇ ਮੁਸਲਿਮ ਲੋਕ ਇਸ ਨੂੰ ਬੜੇ ਚਾਅ ਅਤੇ ਖੁਸ਼ੀ ਨਾਲ ਮਨਾਉਂਦੇ ਹਨ। ਉਨ੍ਹਾਂ ਨੂੰ ਇਸ ਤਿਉਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਉੱਥੇ ਹੀ ਮੁਸਲਮਾਨ ਰਮਜ਼ਾਨ ਦੇ ਮਹੀਨੇ ਵਿੱਚ 29-30 ਦਿਨਾਂ ਲਈ ਰੋਜ਼ੇ ਰੱਖਦੇ ਹਨ ਅਤੇ ਮਹੀਨੇ ਦੇ ਅਖੀਰਲੇ ਦਿਨ ਜਦੋਂ ਚੰਦ ਨਜ਼ਰ ਆਉਂਦਾ ਹੈ, ਉਸ ਦਿਨ ਈਦ ਮਨਾਈ ਜਾਂਦੀ ਹੈ।


ਮੁਸਲਿਮ ਭਾਈਚਾਰੇ ਦੇ ਲੋਕ ਈਦ ਵਾਲੇ ਦਿਨ ਨਵੇਂ ਕੱਪੜੇ ਪਾਉਂਦੇ ਹਨ, ਸੇਵੀਆਂ ਖਾਂਦੇ ਹਨ, ਇੱਕ-ਦੂਜੇ ਦੇ ਘਰ ਦਾਵਤ ‘ਤੇ ਜਾਂਦੇ ਹਨ, ਦਾਨ ਦਿੰਦੇ ਹਨ, ਬੱਚਿਆਂ ਨੂੰ ਵੀ ਈਦੀ ਦਿੱਤੀ ਜਾਂਦੀ ਹੈ ਅਤੇ ਅੱਲ੍ਹਾ ਦੀ ਇਬਾਦਤ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ: Aaj Da Rashifal: 15 ਮਾਰਚ ਦਾ ਦਿਨ ਹੈ ਬੇਹੱਦ ਖ਼ਾਸ, ਇੱਥੇ ਪੜ੍ਹੋ ਸਾਰੀਆਂ 12 ਰਾਸ਼ੀਆਂ ਦਾ ਰਾਸ਼ੀਫਲ


ਕਦੋਂ ਮਨਾਈ ਜਾਵੇਗੀ ਈਦ


ਇਸਲਾਮੀ ਚੰਦਰ ਕੈਲੇਂਡਰ ਦੇ ਅਨੁਸਾਰ, ਈਦ ਦਾ ਤਿਉਹਾਰ 10ਵੇਂ ਸ਼ੱਵਾਲ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ, ਜੋ ਇਸ ਸਾਲ 10 ਅਪ੍ਰੈਲ ਨੂੰ ਪੈ ਰਿਹਾ ਹੈ। ਹਾਲਾਂਕਿ, ਇਹ ਤਿਉਹਾਰ ਮੁਸਲਮਾਨ ਚੰਦ ਦੇਖਣ ਤੋਂ ਬਾਅਦ ਹੀ ਮਨਾਉਂਦੇ ਹਨ। ਅਜਿਹੇ 'ਚ ਈਦ ਦੀ ਸਹੀ ਤਰੀਕ ਦਾ ਫੈਸਲਾ ਚੰਦ ਨਜ਼ਰ ਆਉਣ ਤੋਂ ਬਾਅਦ ਹੀ ਹੋਵੇਗਾ। ਪਰ ਈਦ 10 ਜਾਂ 11 ਅਪ੍ਰੈਲ ਨੂੰ ਮਨਾਏ ਜਾਣ ਦੀ ਸੰਭਾਵਨਾ ਹੈ।


ਕੀ ਹੈ ਈਦ ਦਾ ਮਹੱਤਵ


ਈਦ ਇਸਲਾਮ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ, ਜਿਸ ਨੂੰ ਮੁਸਲਿਮ ਭਾਈਚਾਰੇ ਦੇ ਲੋਕ ਖੁਸ਼ੀ ਅਤੇ ਚਾਅ ਨਾਲ ਮਨਾਉਂਦੇ ਹਨ। ਈਦ-ਉਲ-ਫਿਤਰ ਮਨਾਉਣ ਨੂੰ ਲੈਕੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਪੈਗੰਬਰ ਹਜ਼ਰਤ ਮੁਹੰਮਦ ਨੇ ਬਦਰ ਦੀ ਲੜਾਈ ਜਿੱਤੀ ਸੀ। ਇਸ ਖੁਸ਼ੀ ਵਿੱਚ ਹਰ ਸਾਲ ਈਦ ਮਨਾਈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਈਦ-ਉਲ-ਫਿਤਰ ਪਹਿਲੀ ਵਾਰ 624 ਈਸਵੀ ਵਿੱਚ ਮਨਾਈ ਗਈ ਸੀ। ਈਦ ਦੇ ਤਿਉਹਾਰ ਦਾ ਮਹੱਤਵ ਖੁਸ਼ੀਆਂ, ਜਸ਼ਨ, ਪਿਆਰ, ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਹੈ। ਇਸੇ ਲਈ ਈਦ ਦੇ ਦਿਨ ਲੋਕ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੰਦੇ ਹਨ।


ਇਹ ਵੀ ਪੜ੍ਹੋ: Ramadan First Jumma: ਰਮਜ਼ਾਨ ਦਾ ਪਹਿਲਾ ਜੁੰਮਾ ਅੱਜ, ਅੱਲ੍ਹਾ ਦੀ ਰਜ਼ਾ ‘ਚ ਰੋਜ਼ੇਦਾਰ ਮੰਗਣਗੇ ਰਹਿਮਤ ਅਤੇ ਦੂਆ