Good Friday 2023: ਗੁੱਡ ਫਰਾਈਡੇ 7 ਅਪ੍ਰੈਲ 2023 ਨੂੰ ਮਨਾਇਆ ਜਾਵੇਗਾ। ਇਸ ਦਿਨ ਈਸਾਈ ਧਰਮ ਦੇ ਲੋਕ ਪ੍ਰਭੂ ਯਿਸੂ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ। ਬਹੁਤ ਸਾਰੀਆਂ ਥਾਵਾਂ 'ਤੇ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਪਰ ਜ਼ਿਆਦਾਤਰ ਈਸਾਈ ਇਸ ਨੂੰ ਕਾਲਾ ਦਿਨ ਨਹੀਂ ਸਮਝਦੇ, ਕਿਉਂਕਿ ਯਿਸੂ ਮਸੀਹ ਤੀਜੇ ਦਿਨ ਮ੍ਰਿਤਕਾਂ ਵਿੱਚੋਂ ਜੀਅ ਉੱਠੇ ਸੀ। ਉਹ ਜ਼ਿੰਦਾ ਖੁਦਾ ਹਨ। ਇਸ ਕਰਕੇ ਇੰਡੀਆ ਦੇ ਜ਼ਿਆਦਾਤਰ ਇਲਾਕਿਆਂ ਅਤੇ ਪੱਛਮੀ ਦੇਸ਼ 'ਚ ਉਨ੍ਹਾਂ ਦੀ ਇਸ ਕੁਰਬਾਨੀ 'ਤੇ ਸੋਗ ਨਹੀਂ ਮਨਾਇਆ ਜਾਂਦਾ ਹੈ। ਇਹ ਦਿਨ ਈਸਾਈਆਂ ਲਈ ਬਹੁਤ ਖਾਸ ਹੈ। ਇਸ ਦਿਨ ਲੋਕ ਚਰਚ ਵਿੱਚ ਪ੍ਰਾਰਥਨਾ ਕਰਦੇ ਹਨ ਅਤੇ ਸਲੀਬ ਨੂੰ ਚੁੰਮ ਕੇ ਯਿਸੂ ਮਸੀਹ ਨੂੰ ਯਾਦ ਕਰਦੇ ਹਨ। ਇਸ ਦੇ ਨਾਲ ਨਾਲ ਪ੍ਰਭੂ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਨੂੰ ਯਾਦ ਰੱਖਣ ਦੀ ਸਹੁੰ ਵੀ ਲੈਂਦੇ ਹਨ।


ਇਹ ਵੀ ਪੜ੍ਹੋ: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (04-04-2023)


ਪ੍ਰਭੂ ਯਿਸ਼ੂ ਨੇ ਹਮੇਸ਼ਾ ਹੀ ਦਇਆ ਦਾ ਧਾਰਨੀ ਹੋ ਕੇ ਲੋਕਾਂ ਨੂੰ ਅਹਿੰਸਾ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ, ਪਰ ਅਜਿਹਾ ਕੀ ਕਾਰਨ ਸੀ ਜਿਸ ਕਾਰਨ ਉਨ੍ਹਾਂ ਨੂੰ ਕਈ ਦਿਨ ਤਸੀਹੇ ਝੱਲਣ ਤੋਂ ਬਾਅਦ ਸਲੀਬ 'ਤੇ ਚੜ੍ਹਾ ਦਿੱਤਾ ਗਿਆ। ਆਓ ਜਾਣਦੇ ਹਾਂ ਕਿ ਗੁੱਡ ਫਰਾਈਡੇ ਕਿਉਂ ਮਨਾਇਆ ਜਾਂਦਾ ਹੈ ਅਤੇ ਮੌਤ ਤੋਂ ਪਹਿਲਾਂ ਯਿਸੂ ਮਸੀਹ ਦੇ ਆਖਰੀ ਸ਼ਬਦ ਕੀ ਸਨ।


ਗੁੱਡ ਫਰਾਈਡੇ ਕਿਉਂ ਮਨਾਇਆ ਜਾਂਦਾ ਹੈ? (Why We Celebrate Good Friday?)
ਈਸਾ ਮਸੀਹ ਨੂੰ ਈਸਾਈ ਧਰਮ ਦਾ ਮੋਢੀ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਭਲਾਈ ਲਈ ਲਗਾ ਦਿੱਤਾ। ਉਨ੍ਹਾਂ ਨੂੰ ਸ਼ਾਂਤੀ ਅਤੇ ਪਿਆਰ ਦਾ ਮਸੀਹਾ ਕਿਹਾ ਜਾਂਦਾ ਸੀ। ਲੋਕ ਪ੍ਰਭੂ ਯਿਸੂ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ, ਉਹ ਹਮੇਸ਼ਾ ਲੋਕਾਂ ਨੂੰ ਚੰਗੇ ਕੰਮ ਅਪਣਾਉਣ ਅਤੇ ਮਾੜੇ ਕੰਮਾਂ ਨੂੰ ਛੱਡਣ ਲਈ ਪ੍ਰੇਰਿਤ ਕਰਦੇ ਸਨ ਅਤੇ ਲੋਕਾਂ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਵਧਦੀ ਜਾ ਰਹੀ ਸੀ। ਇਹੀ ਗੱਲ ਅੰਧ-ਵਿਸ਼ਵਾਸ ਅਤੇ ਝੂਠ ਫੈਲਾਉਣ ਵਾਲੇ ਧਾਰਮਿਕ ਕੱਟੜਪੰਥੀਆਂ ਨੂੰ ਪਰੇਸ਼ਾਨ ਕਰਨ ਲੱਗੀ। ਉਨ੍ਹਾਂ ਨੇ ਰੋਮ ਦੇ ਸ਼ਾਸਕ ਨੂੰ ਯਿਸੂ ਮਸੀਹ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਯਿਸੂ ਮਸੀਹ ਨੂੰ ਸਾਰੇ ਸਰੀਰਕ ਅਤੇ ਮਾਨਸਿਕ ਤਸੀਹੇ ਦੇਣ ਤੋਂ ਬਾਅਦ ਯਹੂਦੀ ਹਾਕਮਾਂ ਨੇ ਸ਼ੁੱਕਰਵਾਰ ਨੂੰ ਸਲੀਬ 'ਤੇ ਚੜ੍ਹਾ ਦਿੱਤਾ। ਈਸਾਈ ਧਰਮ ਦੇ ਲੋਕ ਇਸ ਦਿਨ ਨੂੰ ਗੁੱਡ ਫਰਾਈਡੇ ਜਾਂ ਹੋਲੀ ਫਰਾਈਡੇ ਵਜੋਂ ਮਨਾਉਂਦੇ ਹਨ।


ਕਿਉਂ ਕਿਹਾ ਜਾਂਦਾ ਗੁੱਡ ਫਰਾਈਡੇ ਨੂੰ ਕਾਲਾ ਦਿਨ?
ਗੁੱਡ ਫਰਾਈਡੇ ਨੂੰ ਕਈ ਲੋਕ ਕਾਲਾ ਦਿਨ ਕਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਜਦੋਂ ਸਲੀਬ 'ਤੇ ਪ੍ਰਭੂ ਯਿਸੂ ਮਸੀਹ ਨੇ ਦਮ ਤੋੜਿਆ, ਤਾਂ ਕੁੱਝ ਘੰਟਿਆਂ ਲਈ ਪੂਰੀ ਦੁਨੀਆ 'ਚ ਹਨੇਰਾ ਛਾ ਗਿਆ ਸੀ। ਇਸ ਲਈ ਇਸ ਦਿਨ ਨੂੰ ਅੱਜ ਵੀ ਲੋਕ ਕਾਲਾ ਦਿਨ ਕਹਿੰਦੇ ਹਨ।


ਸਲੀਬ 'ਤੇ ਯਿਸੂ ਮਸੀਹ ਦੇ ਆਖਰੀ ਸ਼ਬਦ
ਯਹੂਦੀ ਸ਼ਾਸਕ ਪ੍ਰਭੂ ਯਿਸੂ ਪ੍ਰਤੀ ਬਹੁਤ ਜ਼ਾਲਮ ਸਨ, ਪਰ ਇਸ ਇਸ ਦੇ ਬਾਵਜੂਦ ਉਨ੍ਹਾਂ ਦੇ ਮੂਹੋਂ ਮਾਫੀ ਅਤੇ ਭਲਾਈ ਦੇ ਸੰਦੇਸ਼ ਹੀ ਨਿਕਲੇ। ਕਿਹਾ ਜਾਂਦਾ ਹੈ ਕਿ ਸਲੀਬ 'ਤੇ ਚੜ੍ਹਾਏ ਜਾਣ ਤੋਂ ਬਾਅਦ ਅਤੇ ਮੌਤ ਤੋਂ ਪਹਿਲਾਂ ਈਸਾ ਮਸੀਹ ਨੇ ਕਿਹਾ ਸੀ 'ਹੇ ਪਰਮੇਸ਼ੁਰ, ਉਨ੍ਹਾਂ ਨੂੰ ਮਾਫ਼ ਕਰ, ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ'। ਇਸ ਤੋਂ ਬਾਅਦ ਪ੍ਰਭੂ ਯਿਸੂ ਦੇ ਆਖਰੀ ਸ਼ਬਦ ਸੀ, 'ਹੇ ਪਿਤਾ! ਮੈਂ ਆਪਣੀ ਆਤਮਾ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ।'


ਇਹ ਵੀ ਪੜ੍ਹੋ: ਚੈਤਰ ਪੂਰਨਿਮਾ 5 ਜਾਂ 6 ਅਪ੍ਰੈਲ 2023 ਕਦੋਂ? ਜਾਣੋ ਕਿਸ ਦਿਨ ਰੱਖਣਾ ਚਾਹੀਦੈ ਵਰਤਤੇ ਪੂਜਾ ਦਾ ਸ਼ੁਭ ਮਹੂਰਤ


Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਲਓ।