ਲਾਹੌਰ: ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੇ ਪੰਜਾਬ ਪੁਲਿਸ ਨੂੰ ਲਾਹੌਰ ਦੇ ਲੰਡਾ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਭਾਈ ਤਾਰੋ ਸਿੰਘ ਦੇ ਅਸਥਾਨ ਦੇ ਵਸਨੀਕ ਸੋਹੇਲ ਭੱਟ ਖ਼ਿਲਾਫ਼ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।ਉਸ ਦੇ ਖਿਲਾਫ ਸਿੱਖ ਖਿਲਾਫ ਇੱਕ ਵੀਡੀਓ 'ਚ ਗ਼ਲਤ ਸ਼ਬਦਾਵਲੀ ਬੋਲਣ ਦੇ ਦੋਸ਼ ਹਨ।



ਡੀਆਈਜੀ ਆਪ੍ਰੇਸ਼ਨ ਲਾਹੌਰ ਕੋਲ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੋਹੇਲ ਭੱਟ, ਜੋ ਕਿ ਦਰਬਾਰ ਹਜ਼ਰਤ ਸ਼ਾਹ ਕਾਕੂ ਚਿਸਤੀ ਦੇ ਗੁਰਦੁਆਰੇ ਦੇ ਪਰਿਸਰ ਦੇ ਇੱਕ ਅਖੌਤੀ ਫੋਕਲ ਸ਼ਖਸ ਹਨ, ਨੇ ਇੱਕ ਵੀਡੀਓ ਵਿੱਚ ਸਿੱਖਾਂ ਵਿਰੁੱਧ ਬਹੁਤ ਹੀ ਅਨੈਤਿਕ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ।



ਉਧਰ ਸੋਹੇਲ ਭੱਟ ਨੇ ਦਾਅਵਾ ਕੀਤਾ ਕਿ ਭਾਈ ਤਾਰੋ ਸਿੰਘ ਦੀ ਸ਼ਹਾਦਤ ਦਾ ਸਥਾਨ ਅਤੇ ਜਿਥੇ ਗੁਰਦੁਆਰਾ ਸਾਹਿਬ ਸਥਿਤ ਹੈ ਉਹ ਜਗ੍ਹਾ ਇੱਕ ਮਸਜਿਦ ਹੈ ।ਉਸਦਾ ਇਹ ਵੀ ਦਾਅਵਾ ਹੈ ਕਿ ਇੱਥੇ ਕਥਿਤ ਤੌਰ ਤੇ ਇੱਕ ਸ਼ਹੀਦ ਗੰਜ ਮਸਜਿਦ ਸੀ।ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸੋਹੇਲ ਭੱਟ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।ਉਸਦਾ ਇਹ ਵੀ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੇ ਨਾਲ ਹੀ ਪਾਕਿਸਤਾਨ ਨੇ ਦੁਨੀਆ ਭਰ ਦੀਆਂ ਘੱਟ ਗਿਣਤੀਆਂ ਦੇ ਸੰਬੰਧ 'ਚ ਆਪਣੀ ਪਛਾਣ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।



ਸੋਹੇਲ ਭੱਟ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਇਸ ਵੀਡੀਓ ਤੋਂ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਠੇਸ ਲੱਗੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਸਰਕਾਰ ਦਾ ਵਿਜ਼ਨ ਸ਼ਾਂਤੀ ਅਤੇ ਭਾਈਚਾਰਾ ਹੈ।



ਇਸ ਦੌਰਾਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਮਾਮਲੇ ਤੇ ਨੋਟਿਸ ਲੈਣ ਦੀ ਅਪੀਲ ਕੀਤੀ ਹੈ।