ਯਮੁਨਾਨਗਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਦਿਨ ਇਤਿਹਾਸਕ ਕਪਾਲ ਮੋਚਨ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਮੇਲੇ ‘ਚ ਹਰ ਸਾਲ ਲੱਖਾਂ ਸ਼ਰਧਾਲੂ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਪਹੁੰਚਦੇ ਹਨ। ਇਹ ਫੈਸਲਾ ਡਿਪਟੀ ਕਮਿਸ਼ਨਰ ਯਮੁਨਾਨਗਰ ਨੇ ਅੱਜ ਬਿਲਾਸਪੁਰ ਵਿੱਚ ਮੇਲੇ ਸਬੰਧੀ ਸਮੂਹ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨਾਲ ਇੱਕ ਮੀਟਿੰਗ ਕਰਕੇ ਲਿਆ। ਦੱਸ ਦਈਏ ਕਿ ਕੋਵਿਡ-19 ਵਿਸ਼ਵਵਿਆਪੀ ਮਹਾਮਾਰੀ ਕਰਕੇ ਇਹ ਫੈਸਲਾ ਲਿਆ ਗਿਆ ਹੈ।
ਇਸ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਇਤਿਹਾਸਕ ਮੇਲਾ ਹੈ। ਹਰ ਸਾਲ ਇਹ ਮੇਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਨੂੰ ਭਰਦਾ ਹੈ, ਜਿਸ ਵਿਚ ਲੱਖਾਂ ਸੰਗਤਾਂ ਪੰਜਾਬ ਤੋਂ ਪਹੁੰਚਦੀਆਂ ਹਨ। ਮੇਲਾ ਕੋਵਿਡ -19 ਸੰਕਰਮਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੇਲੇ ਵਿੱਚ ਲੱਖਾਂ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ, ਜਿਸ ਨਾਲ ਕੋਰੋਨਾਵਾਇਰਸ ਦੇ ਸੰਕਰਮ ਵਿੱਚ ਵਾਧਾ ਹੋਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਧਰਮਸ਼ਾਲਾਵਾਂ ਅਤੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਆਪਣੇ ਤਰੀਕੇ ਨਾਲ ਪੰਜਾਬ ਅਤੇ ਹੋਰ ਥਾਂਵਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਰਮਿਆਨ ਸਰੋਵਰ ਦਾ ਕੱਢ ਦਿੱਤਾ ਜਾਵੇਗਾ ਤਾਂ ਜੋ ਕੋਈ ਸ਼ਰਧਾਲੂ ਇਸ ਵਿਚ ਇਸ਼ਨਾਨ ਨਹੀਂ ਕਰ ਸਕਦੇ। ਕਿਉਂਕਿ ਜਨਤਕ ਇਸ਼ਨਾਨ ਨਾਲ ਬਿਮਾਰੀ ਫੈਲਣਦਾ ਖ਼ਤਰਾ ਹੋ ਸਰਦਾ ਹੈ। ਨਾਲ ਹੀ ਮੇਲੇ ਤੋਂ 10 ਦਿਨ ਪਹਿਲਾਂ ਵੱਖੋ ਵੱਖਰੀਆਂ ਥਾਂਵਾਂ ‘ਤੇ ਨਾਕੇ ਲੱਗਾ ਦਿੱਤੇ ਜਾਣਗੇ ਤਾਂ ਜੋ ਸ਼ਰਧਾਲੂ ਕਿਤੋਂ ਵੀ ਮੇਲੇ ਦੇ ਸਥਾਨ ਵਿਚ ਦਾਖਲ ਨਾ ਹੋ ਸਕਣ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਪਾਲ ਮੋਚਨ ਮੇਲਾ: ਇਸ ਵਾਰ ਨਹੀਂ ਲਗੇਗਾ ਕਪਾਲਮੋਚਨ ਮੇਲਾ, ਸੰਸਥਾ ਦੇ ਪ੍ਰਬਧਕਾਂ ਨੇ ਲਿਆ ਫੈਸਲਾ
ਏਬੀਪੀ ਸਾਂਝਾ
Updated at:
23 Oct 2020 08:03 PM (IST)
ਕਪਾਲਮੋਚਨ ਕੋਈ ਥਾਂ ਜਾਂ ਅਸਥਾਨ ਨਹੀਂ ਹੈ। ਫਿਰ ਵੀ ਲੱਖਾਂ ਸ਼ਰਧਾਲੂ ਦੂਰ-ਦੁਰਾਡਿਆਂ ਤੋਂ ਪਹੁੰਚਦੇ ਹਨ। ਕਪਾਲ ਮੋਚਨ ਤਲਾਬਾਂ ਦਾ ਤੀਰਥ ਸਥਾਨ ਹੈ। ਸਲਾਨਾ ਮੇਲੇ ‘ਚ ਇੱਥੇ ਪੰਜ ਲੱਖ ਤੋਂ ਵੱਧ ਸੰਗਤਾਂ ਆਉਂਦੀਆਂ ਹਨ।
- - - - - - - - - Advertisement - - - - - - - - -