ਤਰਨ ਤਾਰਨ: ਕਾਰ ਸੇਵਾ ਵਾਲੇ ਬਾਬਿਆਂ ਦੇ ਡੇਰੇ ਤੋਂ 1.46 ਕਰੋੜ ਰੁਪਏ ਲੁੱਟਣ ਵਾਲੇ ਪੁਲਿਸ ਦੀ ਗ੍ਰਿਫਤ ਵਿੱਚ ਆ ਗਏ ਹਨ। ਇਨ੍ਹਾਂ ਵਿੱਚ ਇੱਕ ਜਣੇ ਡੇਰੇ ਦਾ ਖਾਸ ਭੇਤੀ ਸ਼ਾਮਲ ਹੈ। ਇਹ ਵਾਰਦਾਤ 24 ਫਰਵਰੀ ਦੀ ਦੇਰ ਰਾਤ ਨੂੰ ਵਾਪਰੀ ਸੀ। ਪੁਲਿਸ ਨੇ ਡੇਰਾ ਬਾਬਾ ਜੀਵਨ ਸਿੰਘ ਤੋਂ ਕੀਤੀ ਲੁੱਟ ਦੇ ਮਾਮਲੇ ਵਿੱਚ ਛੇ ਮੈਂਬਰੀ ਗਰੋਹ ਦੇ ਮੁਖੀ ਸਮੇਤ ਦੋ ਮੈਂਬਰਾਂ ਨੂੰ ਕਾਬੂ ਕਰਕੇ ਲੁੱਟ ਦੇ 12 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ।
ਪੁਲਿਸ ਮੁਤਾਬਕ ਵਾਰਦਾਤ ਵਿੱਚ ਲੁਟੇਰੇ ਡੇਰੇ ਦੇ ਖਜ਼ਾਨਚੀ ਬਾਬਾ ਮਹਿੰਦਰ ਸਿੰਘ ਦੀ ਕੁੱਟਮਾਰ ਕਰਕੇ ਇਹ ਰਕਮ ਲੁੱਟ ਕੇ ਲੈ ਗਏ ਸਨ। ਵਾਰਦਾਤ ਵਿੱਚ ਸ਼ਾਮਲ ਲੁਟੇਰਿਆਂ ਦੀ ਸ਼ਨਾਖਤ ਤਰਨ ਤਾਰਨ ਸ਼ਹਿਰ ਦੇ ਨੇੜਲੇ ਪਿੰਡ ਸੰਘਾ ਦੇ ਵਾਸੀ ਸਤਨਾਮ ਸਿੰਘ ਸੱਤਾ, ਸੁਖਚੈਨ ਸਿੰਘ ਚੈਨਾ, ਤਰਸੇਮ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ।
ਇਨ੍ਹਾਂ ’ਚੋਂ ਸੁਖਚੈਨ ਸਿੰਘ ਚੈਨਾ ਤੇ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀ ਦੋ ਫਰਾਰ ਹਨ। ਸੁਖਚੈਨ ਸਿੰਘ ਕੋਲੋਂ 12 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸਤਨਾਮ ਸਿੰਘ ਸੱਤਾ ਪਹਿਲਾਂ ਡੇਰੇ ਵਿੱਚ ਡਰਾਈਵਰ ਦੇ ਤੌਰ ’ਤੇ ਸੇਵਾ ਕਰਦਾ ਸੀ, ਜਿਸ ਨੂੰ ਡੇਰੇ ਦੇ ਸਾਰੇ ਭੇਦਾਂ ਦਾ ਪਤਾ ਸੀ।
ਲੁੱਟੀ ਹੋਈ ਰਕਮ ਲੁਟੇਰਿਆਂ ਨੇ ਆਪਸ ਵਿੱਚ ਵੰਡ ਲਈ ਸੀ| ਡੇਰੇ ਦੇ ਪ੍ਰਬੰਧਕ ਬਾਬਾ ਗੁਰਮੀਤ ਸਿੰਘ ਤੇ ਬਾਬਾ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਡੇਰੇ ਵਾਲੇ ਸੰਘਾ ਪਿੰਡ ਦੇ ਸਤਨਾਮ ਸਿੰਘ ਸੱਤਾ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਚਲਦੇ ਆ ਰਹੇ ਸਨ। ਇਸ ਕਰਕੇ ਉਸ ਨੂੰ ਡੇਰੇ ਦੀਆਂ ਸੇਵਾਵਾਂ ਤੋਂ ਲਾਂਭੇ ਕਰ ਦਿੱਤਾ ਗਿਆ ਸੀ।
ਭੇਤੀ ਨੇ ਹੀ ਲੁੱਟੇ ਸੀ ਕਾਰ ਸੇਵਾ ਵਾਲੇ ਬਾਬਿਆਂ ਤੋਂ ਕਰੋੜਾਂ ਰੁਪਏ
ਏਬੀਪੀ ਸਾਂਝਾ
Updated at:
01 Mar 2020 01:09 PM (IST)
ਕਾਰ ਸੇਵਾ ਵਾਲੇ ਬਾਬਿਆਂ ਦੇ ਡੇਰੇ ਤੋਂ 1.46 ਕਰੋੜ ਰੁਪਏ ਲੁੱਟਣ ਵਾਲੇ ਪੁਲਿਸ ਦੀ ਗ੍ਰਿਫਤ ਵਿੱਚ ਆ ਗਏ ਹਨ। ਇਨ੍ਹਾਂ ਵਿੱਚ ਇੱਕ ਜਣੇ ਡੇਰੇ ਦਾ ਖਾਸ ਭੇਤੀ ਸ਼ਾਮਲ ਹੈ। ਇਹ ਵਾਰਦਾਤ 24 ਫਰਵਰੀ ਦੀ ਦੇਰ ਰਾਤ ਨੂੰ ਵਾਪਰੀ ਸੀ। ਪੁਲਿਸ ਨੇ ਡੇਰਾ ਬਾਬਾ ਜੀਵਨ ਸਿੰਘ ਤੋਂ ਕੀਤੀ ਲੁੱਟ ਦੇ ਮਾਮਲੇ ਵਿੱਚ ਛੇ ਮੈਂਬਰੀ ਗਰੋਹ ਦੇ ਮੁਖੀ ਸਮੇਤ ਦੋ ਮੈਂਬਰਾਂ ਨੂੰ ਕਾਬੂ ਕਰਕੇ ਲੁੱਟ ਦੇ 12 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ।
- - - - - - - - - Advertisement - - - - - - - - -