Karva Chauth 2021: ਅੱਜ 24 ਅਕਤੂਬਰ ਨੂੰ ਕਰਵਾ ਚੌਥ ਹੈ। ਇਹ ਤਿਉਹਾਰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਵਿਆਹੀਆਂ ਤੇ ਅਣ-ਵਿਆਹੀਆਂ ਔਰਤਾਂ ਮਨਾਉਂਦੀਆਂ ਹਨ। ਇਸ ਲਈ ਬਾਜ਼ਾਰਾਂ ਵਿੱਚ ਸਵੇਰ ਤੋਂ ਹੀ ਰੌਣਕਾਂ ਹਨ। ਔਰਤਾਂ ਮਹਿੰਦੀ ਲਵਾਉਣ ਦੇ ਨਾਲ-ਨਾਲ ਖਰੀਦਦਾਰੀ ਕਰ ਰਹੀਆਂ ਹਨ। ਕਰਵਾ ਚੌਥ ਦੀ ਸ਼ੌਪਿੰਗ ਵਿੱਚ ਸਭ ਤੋਂ ਅਹਿਮ ਪੂਜਾ ਤੇ ਸਰਗੀ ਦੀ ਸਮੱਗਰੀ ਹੈ। ਆਉ ਤੁਹਾਨੂੰ ਦੱਸਦੇ ਹਾਂ ਕਿ ਪੂਜਾ ਦੀ ਸਮੱਗਰੀ ਤੇ ਸਰਗੀ ਦੀ ਥਾਲੀ ਵਿੱਚ ਕੀ-ਕੀ ਹੋਣਾ ਚਾਹੀਦਾ ਹੈ।


ਕਰਵਾ ਚੌਥ ਵਿੱਚ ਪੂਜਾ ਸਮਗਰੀ ਤੇ ਸਰਗੀ ਦੀ ਥਾਲੀ ਦਾ ਬਹੁਤ ਮਹੱਤਵ ਹੈ। ਜਿੱਥੇ ਕਰਵਾ ਚੌਥ ਦਾ ਵਰਤ ਉਪਾਸਨਾ ਸਮੱਗਰੀ ਤੋਂ ਬਿਨਾਂ ਅਧੂਰਾ ਹੈ। ਉੱਥੇ ਹੀ ਸਰਗੀ ਸਹੁਰੇ ਘਰੋਂ ਸੱਸ ਵੱਲੋਂ ਆਉਂਦੀ ਹੈ। ਕਰਵਾ ਚੌਥ ਦੇ ਵਰਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਔਰਤਾਂ ਸਵੇਰੇ ਸਰਗੀ ਦੀ ਥਾਲੀ ਵਿੱਚ ਰੱਖੀਆਂ ਚੀਜ਼ਾਂ ਖਾਣ ਤੋਂ ਬਾਅਦ ਹੀ ਆਪਣੇ ਵਰਤ ਦੀ ਸ਼ੁਰੂਆਤ ਕਰਦੀਆਂ ਹਨ।


ਮੰਨਿਆ ਜਾਂਦਾ ਹੈ ਕਿ ਸਰਗੀ ਸੂਰਜ ਚੜ੍ਹਨ ਤੋਂ ਪਹਿਲਾਂ ਖਾਣੀ ਚਾਹੀਦੀ ਹੈ। ਇਸ ਥਾਲੀ ਵਿੱਚ ਅਜਿਹੇ ਭੋਜਨ ਪਦਾਰਥ ਹੁੰਦੇ ਹਨ ਜਿਨ੍ਹਾਂ ਵਿੱਚ ਕੈਲੋਰੀ, ਪੌਸ਼ਟਿਕ ਤੱਤ, ਫਾਈਬਰ ਤੇ ਪਾਣੀ ਦੀ ਢੁਕਵੀਂ ਮਾਤਰਾ ਪਾਈ ਜਾਂਦੀ ਹੈ ਤਾਂ ਜੋ ਔਰਤਾਂ ਨੂੰ ਵਰਤ ਰੱਖਣ ਵਿੱਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਨੂੰ ਸੱਸ ਵੱਲੋਂ ਨੂੰਹ ਨੂੰ ਅਸ਼ੀਰਵਾਦ ਵਜੋਂ ਭੇਜਿਆ ਜਾਂਦਾ ਹੈ। ਪਰ ਕੁਝ ਵਸਤੂਆਂ ਤੋਂ ਬਿਨਾਂ, ਕਰਵਾ ਚੌਥ ਦੀ ਥਾਲੀ ਅਧੂਰੀ ਮੰਨੀ ਜਾਂਦੀ ਹੈ। ਆਓ ਜਾਣਦੇ ਹਾਂ ਕਰਵਾ ਚੌਥ ਦੀਆਂ ਪੂਜਾ ਵਸਤੂਆਂ ਦੀ ਸੂਚੀ ਤੇ ਸਰਗੀ ਦੀ ਥਾਲੀ ਵਿੱਚ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ।


ਕਰਵਾ ਚੌਥ ਪੂਜਾ ਸਮੱਗਰੀ ਸੂਚੀ: ਫੁੱਲ, ਕੱਚਾ ਦੁੱਧ, ਖੰਡ, ਸ਼ੁੱਧ ਘਿਓ, ਦਹੀਂ, ਮਿਠਾਈਆਂ, ਗੰਗਾਜਲ, ਸਿੰਦੂਰ, ਮਹਿੰਦੀ, ਕੰਘੀ, ਬਿੰਦੀ, ਚੂੜੀ, ਬਿਛੁਆ, ਮਿੱਟੀ ਦਾ ਕਰਵਾ, ਦੀਵਾ, ਰੂੰ, ਕਪੂਰ, ਕਣਕ, ਸ਼ੱਕਰ ਦਾ ਬੂਰਾ, ਹਲਦੀ, ਪਾਣੀ ਦੀ ਬੋਤਲ, ਪੀਲੀ ਮਿੱਟੀ, ਚੰਦਨ, ਸ਼ਹਿਦ, ਅਗਰਬੱਤੀ, ਲੱਕੜ ਦੀ ਚੌਂਕੀ, ਛਾਨਣੀ।


ਸਰਗੀ ਦੀ ਥਾਲੀ ਵਿੱਚ ਰੱਖੋ ਇਹ ਚੀਜ਼ਾਂ


ਫਲ : ਸਰਗੀ ਦੀ ਥਾਲੀ ਵਿੱਚ ਫਲ ਹੋਣਾ ਜ਼ਰੂਰੀ ਹੈ। ਦਰਅਸਲ, ਫਲਾਂ ਵਿੱਚ ਫਾਈਬਰ ਅਤੇ ਪਾਣੀ ਉੱਚ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਉਹ ਤੁਰੰਤ ਊਰਜਾ ਦਿੰਦੇ ਹਨ। ਨਿਰਜਲਾ ਵਰਤ ਦਿਨ ਭਰ ਰੱਖਿਆ ਜਾਂਦਾ ਹੈ, ਇਸ ਲਈ ਸਰਗੀ ਵਿੱਚ ਫਲ ਦਿੱਤੇ ਜਾਂਦੇ ਹਨ।


ਮਿਠਾਈਆਂ: ਮਿਠਾਸ ਤੋਂ ਬਿਨਾਂ ਹਰ ਤਿਉਹਾਰ ਅਧੂਰਾ ਮੰਨਿਆ ਜਾਂਦਾ ਹੈ। ਇਸੇ ਲਈ ਕਰਵਾ ਚੌਥ ਦੀ ਸਰਗੀ ਥਾਲੀ ਵਿੱਚ ਮਠਿਆਈਆਂ ਨੂੰ ਵੀ ਸਥਾਨ ਦਿੱਤਾ ਜਾਂਦਾ ਹੈ। ਇਸ ਵਿੱਚ ਬਹੁਤ ਸਾਰੀ ਕੈਲੋਰੀਜ਼ ਹੁੰਦੀਆਂ ਹਨ, ਜੋ ਦਿਨ ਭਰ ਭੁੱਖ ਨੂੰ ਘੱਟ ਕਰਦੀਆਂ ਹਨ।


ਫੈਨੀਆਂ: ਫੈਨੀਆਂ ਦੁੱਧ, ਖੰਡ ਅਤੇ ਸੁੱਕੇ ਮੇਵੇ ਮਿਲਾ ਕੇ ਬਣਾਈਆਂ ਜਾਂਦੀਆਂ ਹਨ ਜੋ ਬਹੁਤ ਸਵਾਦਿਸ਼ਟ ਹੁੰਦੀਆਂ ਹਨ। ਇਸ ਤੋਂ ਇਲਾਵਾ, ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਇਸੇ ਕਰਕੇ ਇਸ ਨੂੰ ਸਰਗੀ ਦੀ ਥਾਲੀ ਵਿੱਚ ਸ਼ਾਮਲ ਕੀਤਾ ਗਿਆ ਹੈ।


ਸੁੱਕੇ ਮੇਵੇ: ਸਰਗੀ ਦੀ ਥਾਲੀ ਸੁੱਕੇ ਮੇਵਿਆਂ ਤੋਂ ਬਿਨਾਂ ਅਧੂਰੀ ਹੈ। ਇਸ ਵਿੱਚ ਸੁੱਕੇ ਮੇਵੇ ਜਿਵੇਂ ਬਦਾਮ, ਅਖਰੋਟ, ਕਾਜੂ, ਸੌਗੀ ਅਤੇ ਅੰਜੀਰ ਸ਼ਾਮਲ ਹਨ। ਇਹ ਸੁੱਕੇ ਮੇਵੇ ਕੈਲੋਰੀ ਅਤੇ ਪੋਸ਼ਣ ਨਾਲ ਭਰਪੂਰ ਹੁੰਦੇ ਹਨ। ਵਰਤ ਰੱਖਣ ਤੋਂ ਪਹਿਲਾਂ ਇਨ੍ਹਾਂ ਦਾ ਸੇਵਨ ਕਰਨ ਨਾਲ, ਦਿਨ ਭਰ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਤੇ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ।