Karwa Chauth 2023: ਕਰਵਾ ਚੌਥ ਦਾ ਵਰਤ ਬਹੁਤ ਖਾਸ ਹੁੰਦਾ ਹੈ। ਹਰ ਵਿਆਹੁਤਾ ਔਰਤ ਆਪਣੇ ਪਤੀ ਦੀ ਲੰਬੀ ਉਮਰ ਲਈ ਇਸ ਦਿਨ ਵਰਤ ਰੱਖਦੀ ਹੈ। ਇਸ ਦਿਨ ਵਿਆਹੁਤਾ ਔਰਤਾਂ ਸਵੇਰੇ ਤੜਕੇ ਸਰਗੀ ਦਾ ਸੇਵਨ ਕਰਦੀਆਂ ਹਨ ਅਤੇ ਰਾਤ ਨੂੰ ਚੰਦਰਮਾ ਨਿਕਲਣ ਤੱਕ ਵਰਤ ਰੱਖਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਲਈ ਅਰਦਾਸ ਕਰਦੀਆਂ ਹਨ। ਕਰਵਾ ਚੌਥ ਦੇ ਵਰਤ ਵਿੱਚ ਅਕਸਰ ਸਰਗੀ ਦਾ ਜ਼ਿਕਰ ਆਉਂਦਾ ਹੈ, ਆਖਿਰ ਕੀ ਹੁੰਦੀ ਹੈ ਕਰਵਾ ਚੌਥ ਦੇ ਵਰਤ ਦੀ ਸਰਗੀ?


ਕਰਵਾ ਚੌਥ ਦੇ ਵਰਤ ਦੌਰਾਨ ਸੱਸ ਆਪਣੀ ਨੂੰਹ ਨੂੰ ਸਰਗੀ ਦਿੰਦੀ ਹੈ। ਜਿਸ ਨੂੰ ਸਵੇਰ ਵੇਲੇ ਖਾਦਾ ਜਾਂਦਾ ਹੈ। ਕਰਵਾ ਚੌਥ ਦਾ ਵਰਤ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਰੀਕ ਨੂੰ ਪੈਂਦਾ ਹੈ। ਸਾਲ 2023 ਵਿੱਚ ਕਰਵਾ ਚੌਥ ਦਾ ਵਰਤ 1 ਨਵੰਬਰ 2023 ਬੁੱਧਵਾਰ ਨੂੰ ਪੈ ਰਿਹਾ ਹੈ। ਔਰਤਾਂ ਹਮੇਸ਼ਾ ਸੂਰਜ ਚੜ੍ਹਨ ਤੋਂ ਪਹਿਲਾਂ ਸਰਗੀ ਖਾ ਕੇ ਆਪਣਾ ਵਰਤ ਸ਼ੁਰੂ ਕਰਦੀਆਂ ਹਨ। ਸੱਸ ਇਹ ਸਰਗੀ ਆਪਣੀ ਨੂੰਹ ਨੂੰ ਦਿੰਦੀ ਹੈ। ਆਓ ਜਾਣਦੇ ਹਾਂ ਸਰਗੀ ਦੀ ਥਾਲੀ ਵਿੱਚ ਕੀ-ਕੀ ਹੁੰਦਾ ਹੈ।


ਸਰਗੀ ਦੀ ਥਾਲੀ ਵਿੱਚ ਕੀ-ਕੀ ਹੁੰਦਾ ਹੈ?


ਸਰਗੀ ਇੱਕ ਕਿਸਮ ਦਾ ਸ਼ਗਨ ਹੁੰਦਾ ਹੈ ਜੋ ਸੱਸ ਆਪਣੀ ਨੂੰਹ ਨੂੰ ਦਿੰਦੀ ਹੈ। ਸਰਗੀ ਦੀ ਥਾਲੀ ਵਿੱਚ ਸੁੱਕੇ ਮੇਵੇ, ਮੇਕਅਪ ਦੀਆਂ ਚੀਜ਼ਾਂ, ਫਲ ਅਤੇ ਮਿਠਾਈਆਂ ਸ਼ਾਮਲ ਹੁੰਦੀਆਂ ਹਨ। ਇਹ ਸਭ ਕੁਝ ਸੱਸ ਆਪਣੀ ਨੂੰਹ ਨੂੰ ਦਿੰਦੀ ਹੈ। ਕਰਵਾ ਚੌਥ ਦੇ ਦਿਨ ਨੂੰਹ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਦੀ ਹੈ ਅਤੇ ਸਮਾਨ ਨਾਲ ਆਪਣਾ ਸ਼ਿੰਗਾਰ ਕਰਦੀ ਹੈ। ਇਸ ਤੋਂ ਬਾਅਦ ਰਾਤ ਨੂੰ ਚੰਦਰਮਾ ਦੇਖ ਕੇ ਵਰਤ ਖੋਲ੍ਹਦੀ ਹੈ।


ਇਹ ਵੀ ਪੜ੍ਹੋ: Karva chauth: ਜੇਕਰ ਤੁਸੀਂ ਪਹਿਲੀ ਵਾਰ ਰੱਖ ਰਹੇ ਹੋ ਕਰਵਾ ਚੌਥ? ਤਾਂ ਭੁੱਲ ਕੇ ਵੀ ਨਾ ਕਰਿਓ ਇਹ ਗਲਤੀ, ਨਹੀਂ ਤਾਂ ਸਿਹਤ ਨੂੰ ਹੋਵੇਗਾ ਇਹ ਨੁਕਸਾਨ


ਸੁੱਕੇ ਮੇਵੇ- ਸਰਗੀ ਵਿੱਚ ਸੁੱਕੇ ਮੇਵੇ ਦਾ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦੇ ਸੁੱਕੇ ਮੇਵੇ ਰੱਖ ਸਕਦੇ ਹੋ। ਕਾਜੂ, ਬਦਾਮ, ਪਿਸਤਾ, ਅਖਰੋਟ, ਕਿਸ਼ਮਿਸ਼ ਆਦਿ।


ਸ਼ਿੰਗਾਰ ਦਾ ਸਮਾਨ - ਸਰਗੀ ਵਿਚ ਸੱਸ ਆਪਣੀ ਨੂੰਹ ਨੂੰ ਮੇਕਅੱਪ ਦੀਆਂ ਚੀਜ਼ਾਂ ਦਿੰਦੀ ਹੈ। ਜਿਵੇਂ ਚੂੜੀਆਂ, ਬਿੰਦੀ, ਮਹਿੰਦੀ ਆਦਿ।


ਫਲ - ਸਰਗੀ 'ਚ ਫਲਾਂ ਦਾ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਕਿਉਂਕਿ ਵਰਤ ਦੇ ਦੌਰਾਨ ਫਲ ਤੁਹਾਨੂੰ ਤਾਕਤ ਪ੍ਰਦਾਨ ਕਰਦੇ ਹਨ। ਇਸ ਲਈ ਅਜਿਹੇ ਫਲ ਜੋ ਤੁਹਾਨੂੰ ਪੂਰੇ ਦਿਨ ਲਈ ਊਰਜਾ ਦਿੰਦੇ ਹਨ, ਸਰਗੀ 'ਚ ਰੱਖ ਕੇ ਖਾਣਾ ਚਾਹੀਦੇ ਹਨ।


ਮਠਿਆਈ - ਹਰ ਵਰਤ ਅਤੇ ਤਿਉਹਾਰ 'ਤੇ ਮਠਿਆਈਆਂ ਖਾਣੀਆਂ ਖਾਸ ਹੁੰਦੀਆਂ ਹਨ। ਇਸ ਲਈ ਸਰਗੀ ਦੀ ਥਾਲੀ ਵਿੱਚ ਤੁਸੀਂ ਜਾਂ ਤਾਂ ਘਰ ਦੀਆਂ ਬਣੀਆਂ ਜਾਂ ਬਾਹਰੋਂ ਲਿਆਂਦੀਆਂ ਮਿਠਾਈਆਂ ਨੂੰ ਸ਼ਾਮਲ ਕਰ ਸਕਦੇ ਹੋ।


ਪਰ ਜੇ ਸੱਸ ਨਾ ਹੋਵੇ ਤਾਂ ਨੂੰਹ ਘਰ ਦੀ ਕਿਸੇ ਵੀ ਬਜ਼ੁਰਗ ਔਰਤ ਭਾਵ ਭਾਬੀ ਜਾਂ ਭੈਣ ਨੂੰ ਸਰਗੀ ਦੇ ਸਕਦੀ ਹੈ। ਕਰਵਾ ਚੌਥ ਦੇ ਵਰਤ ਦੌਰਾਨ ਸਰਗੀ ਨੂੰ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਤੋਂ ਬਿਨਾਂ ਵਰਤ ਅਧੂਰਾ ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: Karwa Chauth 2023 Moonrise Time: ਕਰਵਾ ਚੌਥ 'ਤੇ ਕਦੋਂ ਦਿਦਾਰ ਦੇਵੇਗਾ ਚੰਦਰਮਾ? ਜਾਣੋ ਸਰਗੀ ਤੇ ਪੂਜਾ ਦਾ ਸਮਾਂ