Guidelines for Bakra Eid: ਦੇਸ਼ ਭਰ 'ਚ ਕੱਲ੍ਹ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਈਦ ਨੂੰ ਲੈ ਕੇ ਯੋਗੀ ਸਰਕਾਰ ਨੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਕੋਰੋਨਾ ਇਫੈਕਸ਼ਨ ਨੂੰ ਦੇਖਦਿਆਂ ਸਰਕਾਰ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
ਕੋਰੋਨਾ ਨੂੰ ਦੇਖਦਿਆਂ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਇਸ ਵਾਰ ਬਕਰੀਦ 'ਤੇ ਵੀ ਸਖ਼ਤੀ ਦੇ ਹੁਕਮ ਦਿੱਤੇ ਹਨ। ਈਦ ਦੌਰਾਨ ਕਿਸੇ ਵੀ ਥਾਂ 'ਤੇ 50 ਤੋਂ ਜ਼ਿਆਦਾ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਪ੍ਰਸ਼ਾਸਨ ਨੂੰ ਬਕਰੀਦ ਤੇ ਗੋਵੰਸ਼ ਤੇ ਊਠ ਦੀ ਕੁਰਬਾਨੀ ਨਾ ਹੋਵੇ, ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਜਨਤਕ ਸਥਾਨਾਂ 'ਤੇ ਵੀ ਜਾਨਵਰਾਂ ਦੀ ਕੁਰਬਾਨੀ ਦੀ ਮਨਾਹੀ ਹੋਵੇਗੀ। ਗਾਈਡਲਾਈਨਜ਼ 'ਚ ਕਿਹਾ ਗਿਆ ਕਿ ਜਾਨਵਰਾਂ ਦੀ ਕੁਰਬਾਨੀ ਨਿਰਧਾਰਤ ਸਥਾਨਾਂ 'ਚ ਹੀ ਕੀਤੀ ਜਾਵੇ। ਕੁਰਬਾਨੀ ਦੌਰਾਨ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ।
ਧਰਮ ਗੁਰੂਆਂ ਦੀ ਅਪੀਲ
ਮੁਸਲਿਮ ਧਰਮ ਗੁਰੂਆਂ ਨੇ ਕੋਰੋਨਾ ਇਨਫੈਕਸ਼ਨ ਕਾਰਨ ਬਕਰੀਦ ਦੀ ਨਾਮਜ ਮੁਹੱਲੇ ਦੀਆਂ ਮਸਜਿਦਾਂ 'ਚ ਹੀ ਅਦਾ ਕਰਨ ਦੀ ਅਪੀਲ ਕੀਤੀ ਹੈ। ਬੁਲਾਰੇ ਹਾਜੀ ਫਰਮਾਨ ਹੈਦਰ ਨੇ ਕਿਹਾ ਕਿ ਬਕਰੀਦ ਨੂੰ ਦੇਖਦਿਆਂ ਸਾਰਿਆਂ ਨੂੰ ਅਪੀਲ ਹੈ ਕਿ ਉਹ ਕੋਰੋਨਾ ਪ੍ਰੋਟੋਕੋਲਸ ਦਾ ਪਾਲਣ ਕਰਨ। ਖੁੱਲੀ ਥਾਂ 'ਤੇ ਕੁਰਬਾਨੀ ਕਰਨ ਦੀ ਬਜਾਇ ਬੰਦ ਥਾਂ 'ਤੇ ਕਰਨ। ਉਨ੍ਹਾਂ ਦੱਸਿਆ ਕਿ ਸਾਫ਼-ਸਫਾਈ ਦਾ ਖਿਆਲ ਰੱਖਿਆ ਜਾਵੇ, ਮਸਜਿਦਾਂ 'ਚ ਭੀੜ ਨਾ ਕਰੋ। ਇਮਾਮ ਏਸ਼ਬਾਗ ਈਦਗਾਹ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਲੀ ਨੇ ਕੁਰਬਾਨੀ ਦੇ ਫੋਟੋ ਸੋਸ਼ਲ ਮੀਡੀਆ ਤੇ ਨਾ ਪਾਉਣ ਲਈ ਕਿਹਾ ਹੈ।
ਦੱਸ ਦੇਈਏ ਕਿ 21 ਜੁਲਾਈ ਨੂੰ ਬਕਰੀਦ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਈਦਗਾਹ ਤੇ ਪ੍ਰਮੁੱਖ ਮਸਜਿਦਾਂ 'ਚ ਈਦ-ਉਲ-ਅਜਹਾ ਦੀ ਵਿਸ਼ੇਸ਼ ਨਮਾਜ ਸਵੇਰ 6 ਵਜੇ ਤੋਂ ਲੈ ਕੇ 10 ਵੱਜ ਕੇ 30 ਮਿੰਟ ਤਕ ਅਦਾ ਕਰਨ ਦੀ ਤਿਆਰੀ ਹੈ। ਬਕਰੀਦ ਦੇ ਦਿਨ ਸਵੇਰੇ ਨਵਾਜ ਅਦਾ ਕਰਨ ਦੇ ਨਾਲ ਈਦ ਮਨਾਉਣ ਦੀ ਸ਼ੁਰੂਆਤ ਹੋ ਜਾਂਦੀ ਹੈ।