ਪਰਮਜੀਤ ਸਿੰਘ
ਅ੍ਰੰਮਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਮੇਟੀ ਮੁਲਾਜ਼ਮਾਂ ਨੂੰ ਨਰੈਣੂ ਮਹੰਤ ਦੱਸਣ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।ਲੌਂਗੋਵਾਲ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤਕ ਸ੍ਰੋਮਣੀ ਕਮੇਟੀ ਦੀ ਸ਼ਲਾਘਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੀ ਸ਼੍ਰੋਮਣੀ ਕਮੇਟੀ ਦਾ ਅਹਿਮ ਯੋਗਦਾਨ ਹੈ।ਲੌਂਗੋਵਾਲ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਇਤਿਹਾਸ ਨਾਲ ਪੂਰੀ ਦੁਨੀਆ ਜਾਣੂ ਹੈ।
ABP ਸਾਂਝਾ ਨਾਲ ਗੱਲਬਾਤ ਦੌਰਾਨ ਲੌਂਗੋਵਾਲ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਵੀ SGPC ਨੇ ਅਹਿਮ ਸੇਵਾਂਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ਼ਹੀਦ ਪਰਿਵਾਰਾਂ ਦੀ ਹਮੇਸ਼ਾਂ ਬਾਂਹ ਫੜੀ ਹੈ ਅਤੇ ਇਸ ਵਕਤ 50 ਫੀਸਦ ਤੋਂ ਵੱਧ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਸ਼ਹੀਦ ਪਰੀਵਾਰਾਂ ਵਿਚੋਂ ਹੀ ਹਨ।ਕਮੇਟੀ ਮੁਲਾਜ਼ਮਾਂ ਨੂੰ ਨਰੈਣੂ ਮਹੰਤ ਦੱਸਣ ਵਾਲਿਆਂ ਨੂੰ ਇਹ ਸਭ ਬੋਲਣ ਤੋਂ ਪਹਿਲਾਂ ਸੋਚ ਵਿਚਾਰ ਕਰਨੀ ਚਾਹੀਦੀ ਹੈ।ਦੱਸ ਦੇਈਏ ਕਿ 15 ਨਵੰਬਰ ਨੂੰ SGPC ਦਾ ਸ਼ਤਾਬਦੀ ਸਮਾਗਮ ਵੀ ਮਨਾਇਆ ਜਾ ਰਿਹਾ ਹੈ।
SGPC ਵੋਟਾਂ ਬਾਰੇ ਲੌਂਗੋਵਾਲ ਨੇ ਕਿਹਾ ਕਿ "ਕਈ ਫਰੰਟ ਬਣਦੇ ਹਨ ਅਤੇ ਕਈ ਟੁਟਦੇ ਹਨ।ਸੰਗਤ ਜਾਣਦੀ ਹੈ ਕਿ ਕਿਸਨੂੰ ਕਿਸ ਢੰਗ ਨਾਲ ਵੋਟ ਪਾਉਣੀ ਹੈ ਅਤੇ ਲਹੂ ਨਾਲ ਸਿੰਝੀ ਇਸ ਕਮੇਟੀ ਦੀ ਵਾਗ ਢੋਰ ਕਿੰਝ ਸੰਭਾਲਨੀ ਹੈ।"
ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ 'ਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲੱਗੇ ਧਰਨੇ ਸਬੰਧੀ ਬੋਲਦੇ ਲੌਂਗੋਵਾਲ ਨੇ ਕਿਹਾ, "ਅੱਜ ਤੱਕ ਕਦੇ ਦਰਬਾਰ ਸਾਹਿਬ ਦੇ ਬਾਹਰ ਧਰਨਾਂ ਨਹੀਂ ਲੱਗਾ ਸੀ।ਇਸ ਵਿਵਾਦ ਦੇ ਪਿੱਛੇ ਸਿੱਧੇ ਤੌਰ ਤੇ ਕਾਂਗਰਸ ਦਾ ਹੱਥ ਹੈ।"
SGPC ਮੁਲਾਜ਼ਮਾਂ ਨੂੰ ਨਰੈਣੂ ਮਹੰਤ ਦੱਸਣ ਵਾਲਿਆਂ ਨੂੰ ਲੌਂਗੋਵਾਲ ਦਾ ਜਵਾਬ
ਏਬੀਪੀ ਸਾਂਝਾ
Updated at:
09 Nov 2020 07:08 PM (IST)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਮੇਟੀ ਮੁਲਾਜ਼ਮਾਂ ਨੂੰ ਨਰੈਣੂ ਮਹੰਤ ਦੱਸਣ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -