ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਕਈ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ। ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹਯਾਨ ਨੇ ਕਈ ਫੈਸਲਿਆਂ ਦਾ ਐਲਾਨ ਕੀਤਾ ਹੈ। ਪਰਸਨਲ ਸਟੇਟਸ ਲਾਅ, ਫੈਡਰਲ ਪੈਨਲ ਕੋਡ ਤੇ ਫੈਡਰਲ ਪੀਨਲ ਪ੍ਰੀਸੂਰਜੀਕਲ ਐਕਟ 'ਚ ਤਬਦੀਲੀਆਂ ਕੀਤੀਆਂ ਗਈਆਂ ਹਨ। ਕਾਨੂੰਨਾਂ ਵਿੱਚ ਤਬਦੀਲੀ ਅਰਬ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਵੀ ਪ੍ਰਭਾਵਤ ਕਰੇਗੀ। ਵੱਡੀ ਗਿਣਤੀ ਵਿੱਚ ਭਾਰਤੀ ਵਿਦੇਸ਼ੀ ਇੱਥੇ ਰਹਿੰਦੇ ਹਨ।

ਦੇਸ਼ 'ਚ ਪਟਾਖਿਆਂ 'ਤੇ ਲੱਗੀ ਪਾਬੰਦੀ, ਜਾਣੋ ਕਿਹੜੇ ਸੂਬਿਆਂ ਨੇ ਲਾਈ ਰੋਕ

ਪਹਿਲਾਂ ਵਿਆਹ ਬਾਰੇ ਗੱਲਕਰੀਏ ਤਾਂ ਕਾਨੂੰਨ 'ਚ ਸੋਧ ਦੇ ਅਨੁਸਾਰ ਦੇਸ਼ 'ਚ ਜਿੱਥੇ ਵਿਆਹ ਹੋਇਆ ਹੋਵੇ, ਉਥੇ ਦੇ ਨਿਯਮ ਹੁਣ ਵਿਆਹ ਦੇ ਕਾਂਟਰੈਕਟ, ਤਲਾਕ ਜਾਂ ਅਲੱਗ ਸਮਝੌਤੇ ਦੇ ਨਿੱਜੀ ਅਤੇ ਵਿੱਤੀ ਮਾਮਲਿਆਂ 'ਚ ਲਾਗੂ ਹੋਣਗੇ। ਇਸ ਤੋਂ ਇਲਾਵਾ ਇਕ ਵੱਡੀ ਤਬਦੀਲੀ ਜੋ ਕੀਤੀ ਗਈ ਹੈ ਉਹ ਹੈ ਕਿ ਸਹਿਮਤੀ ਨਾਲ ਜਿਨਸੀ ਸਬੰਧਾਂ 'ਤੇ ਕਾਨੂੰਨੀ ਕਾਰਵਾਈ ਉਦੋਂ ਕੀਤੀ ਜਾਏਗੀ, ਜਦੋਂ ਪੀੜਤ ਦੀ ਉਮਰ 14 ਸਾਲ ਜਾਂ ਇਸ ਤੋਂ ਘੱਟ ਹੋਵੇ, ਉਨ੍ਹਾਂ ਦੀ ਮਾਨਸਿਕ ਸਥਿਤੀ ਠੀਕ ਨਾ ਹੋਵੇ ਜਾਂ ਉਹ ਰਿਸ਼ਤੇਦਾਰ ਹਨ, ਜਾਂ ਪੀੜਤ ਦੇ ਸਰਪ੍ਰਸਤ ਹੋਵੇ।

ਪੰਜਾਬ 'ਚ ਰੇਲਾਂ ਬੰਦ ਕਰਨ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕੇਂਦਰ ਸਰਕਾਰ ਤੋਂ ਰਿਪੋਰਟ ਤਲਬ

ਉੱਥੇ ਹੀ ਨਾਬਾਲਗ ਜਾਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ 'ਤੇ ਮੌਤ ਦੀ ਸਜ਼ਾ ਦਿੱਤੀ ਜਾਏਗੀ।  ਦੂਜੇ ਪਾਸੇ, ਜਾਇਦਾਦ ਦੇ ਸੰਬੰਧ 'ਚ ਮ੍ਰਿਤਕ ਵਿਅਕਤੀ ਦੀ ਪੁਰਖੀ ਜਾਇਦਾਦ 'ਤੇ ਨਾਗਰਿਕਤਾ ਦੇ ਅਨੁਸਾਰ ਫੈਸਲਾ ਲਿਆ ਜਾਵੇਗਾ।