ਨਵੀਂ ਦਿੱਲੀ: CBSE ਨੇ 10ਵੀਂ ਅਤੇ 12ਵੀਂ ਜਮਾਤ ਦੇ ਪ੍ਰੀਖਿਆ ਪੈਟਰਨ ’ਚ ਤਬਦੀਲੀ ਕੀਤੀ ਹੈ। ਇਹ ਤਬਦੀਲੀ ਇਸੇ ਸੈਸ਼ਨ ਭਾਵ ਵਿਦਿਅਕ ਸੈਸ਼ਨ 2020-21 ਤੋਂ ਲਾਗੂ ਹੋਵੇਗੀ। ਪ੍ਰੀਖਿਆ ਦੇ ਪੈਟਰਨ ’ਚ ਤਬਦੀਲੀ ਸੈਂਪਲ ਪੇਪਰ ਤੋਂ ਚੈੱਕ ਕੀਤੀ ਜਾ ਸਕਦੀ ਹੈ। ਇਹ ਸੈਂਪਲ ਪੇਪਰ ਆਫ਼ੀਸ਼ੀਅਲ ਵੈੱਬਸਾਈਟ ਉੱਤੇ ਮੌਜੂਦ ਹੈ।
ਸੀਬੀਐੱਸਈ 10ਵੀਂ ਦੇ ਹਿੰਦੀ ਦੇ ਵਿਸ਼ੇ ਵਿੱਚ ਹੁਣ ਸਿਰਫ਼ ਦੋ ਹੀ ਸੈਕਸ਼ਨਾਂ ਵਿੱਚ ਪ੍ਰਸ਼ਨ ਹੋਣਗੇ। ਪਹਿਲੇ ਸੈਕਸ਼ਨ ਵਿੱਚ ਸਿਰਫ਼ ਆਬਜੈਕਟਿਵ ਟਾਈਪ ਪ੍ਰਸ਼ਨ ਹੋਣਗੇ, ਜਦ ਕਿ ਦੂਜੇ ਸੈਕਸ਼ਨ ਵਿੱਚ ਛੋਟੇ ਤੇ ਲੰਮੇ ਉੱਤਰਾਂ ਵਾਲੇ ਪ੍ਰਸ਼ਨ ਪੁੱਛੇ ਜਾਣਗੇ। ਹੁਣ ਤੱਕ ਹਿੰਦੀ ਵਿੱਚ ਚਾਰ ਸੈਕਸ਼ਨਾਂ ਵਿੱਚ ਪ੍ਰਸ਼ਨ ਪੁੱਛੇ ਜਾਂਦੇ ਸਨ ਪਰ ਨਵੇਂ ਪੈਟਰਨ ਅਨੁਸਾਰ ਹਿੰਦੀ ਦੇ ਪਹਿਲੇ ਸੈਕਸ਼ਨ ਵਿੱਚ 40ਅੰਕ ਤੇ ਦੂਜੇ ਸੈਕਸ਼ਨ ਵਿੱਚ 40 ਅੰਕਾਂ ਦੇ ਪ੍ਰਸ਼ਨ ਹੋਣਗੇ।


CBSE ਨੇ ਅਜਿਹੀ ਤਬਦੀਲੀ 12ਵੀਂ ਅੰਗਰੇਜ਼ੀ ਦੇ ਵਿਸ਼ੇ ਵਿੱਚ ਵੀ ਕੀਤੀ ਹੈ। ਹੁਣ ਤੱਕ ਅੰਗਰੇਜ਼ੀ ਵਿੱਚ ਤਿੰਨ ਸੈਕਸ਼ਨਾਂ ’ਚ ਸੁਆਲ ਪੁੱਛੇ ਜਾਂਦੇ ਸਨ ਪਰ ਹੁਣ ਸੈਕਸ਼ਨ ਦੋ ਰਹਿਣਗੇ। ਪਹਿਲੇ ਸੈਕਸ਼ਨ ਵਿੱਚ ਬਹੁ–ਵਿਕਲਪ ਕਿਸਮ ਦੇ ਪ੍ਰਸ਼ਨ ਤੇ ਦੂਜੇ ਵਿੱਚ ਛੋਟੇ ਤੇ ਲੰਮੇ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ। ਇਹ ਤਬਦੀਲੀ ਵੀ ਸੈਸ਼ਨ 2021 ਦੀ ਪ੍ਰੀਖਿਆ ਲਈ ਹੈ।

ਚੋਣਾਂ ਹਾਰਨ ਮਗਰੋਂ ਟਰੰਪ ਨੂੰ ਇੱਕ ਹੋਰ ਵੱਡਾ ਝਟਕਾ, ਵ੍ਹਾਈਟ ਹਾਊਸ 'ਚੋਂ ਨਿਕਲਦਿਆਂ ਹੀ ਮੇਲਾਨੀਆ ਦੇ ਦੇਵੇਗੀ ਤਲਾਕ

ਇਸ ਤੋਂ ਇਲਾਵਾ 12ਵੀਂ ਜਮਾਤ ਦੇ ਜੀਵ–ਵਿਗਿਆਨ ਦੇ ਪ੍ਰਸ਼ਨ–ਪੱਤਰ ਵਿੱਚ ਪੰਜ ਦੀ ਥਾਂ ਹੁਣ ਚਾਰ ਭਾਗ ਹੋਣਗੇ। ਪ੍ਰਸ਼ਨਾਂ ਦੀ ਗਿਣਤੀ 27 ਤੋਂ ਵਧਾ ਕੇ 33 ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਮਨੋਵਿਗਿਆਨ ’ਚ ਇਸ ਵਰ੍ਹੇ ਆਬਜੈਕਟਿਵ ਟਾਈਪ ਪ੍ਰਸ਼ਨਾਂ ਦੀ ਗਿਣਤੀ 17 ਤੋਂ ਵਧਾ ਕੇ 21 ਕਰ ਦਿੱਤੀ ਗਈ ਹੈ।

ਕੈਪਟਨ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਉਡੀਕ, ਸਾਲ ਪੂਰਾ ਹੋਣ 'ਤੇ ਪਾਈ ਫੇਸਬੁੱਕ 'ਤੇ ਪੋਸਟ

ਇਸੇ ਤਰ੍ਹਾਂ CBSE ਨੇ ਆਰਟਸ ਦੇ ਕਈ ਵਿਸ਼ਿਆਂ ਵਿੱਚ ਪ੍ਰਸ਼ਨਾਂ ਦੀ ਗਿਣਤੀ ਘਟਾਈ ਹੈ। ਬੋਰਡ ਦੇ 12ਵੀਂ ਜਮਾਤ ਵਿੱਚ ਇਸ ਵਾਰ ਮਲਟੀਪਲ ਚੁਆਇਸ ਵਾਲੇ ਪ੍ਰਸ਼ਨਾਂ ਦੀ ਗਿਣਤੀ 18 ਦੀ ਥਾਂ 15 ਕਰ ਦਿੱਤੀ ਗਈ ਹੈ। ਉਨ੍ਹਾਂ ਵਿੱਚੋਂ ਸਿਰਫ਼ 14 ਪ੍ਰਸ਼ਨਾਂ ਦੇ ਜਵਾਬ ਦੇਣੇ ਹੋਣਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI