ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਦਾ ਦਾਅਵਾ ਕਰਨ ਵਾਲੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੂੰ ਡੈਮੋਕ੍ਰੇਟਿਕ ਜੋ ਬਿਡੇਨ ਨੇ ਕਰਾਰੀ ਹਾਰ ਦਿੱਤੀ ਹੈ। ਅਜਿਹੀਆਂ ਖਬਰਾਂ ਹਨ ਕਿ ਮੇਲਾਨੀਆ ਹੁਣ ਟਰੰਪ ਨੂੰ ਤਲਾਕ ਦੇ ਦੇਵੇਗੀ। ਸਾਬਕਾ ਸਹਿਯੋਗੀ ਦਾਅਵਾ ਕਰ ਰਹੇ ਹਨ ਕਿ ਮੇਲਾਨੀਆ ਮਿੰਟ ਗਿਣ ਰਹੀ ਹੈ, ਟਰੰਪ ਦੇ ਚੋਣ ਹਾਰਨ ਤੋਂ ਬਾਅਦ ਵ੍ਹਾਈਟ ਹਾਊਸ ਤੋਂ ਬਾਹਰ ਆਉਂਦੇ ਹੀ ਮੇਲਾਨੀਆ ਉਨ੍ਹਾਂ ਨੂੰ ਤਲਾਕ ਦੇ ਦੇਵੇਗੀ। 28 ਸਾਲਾ ਮੇਲਾਨੀਆ ਤੇ 52 ਸਾਲਾ ਡੋਨਾਲਡ ਟਰੰਪ ਵਿਚਕਾਰ ਅਫੇਅਰ 1998 ਵਿੱਚ ਸ਼ੁਰੂ ਹੋਇਆ ਸੀ।
ਡੇਲੀ ਮੇਲ ਅਨੁਸਾਰ ਟਰੰਪ ਦੇ ਸਾਬਕਾ ਸਹਿਯੋਗੀ ਓਮਰੋਸਾ ਮੈਨੀਗੋਲਟ ਨਿਊਮੈਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੇਲਾਨੀਆ ਡੋਨਲਡ ਦੇ ਚੋਣ ਹਾਰਨ ਤੋਂ ਬਾਅਦ ਟਰੰਪ ਦਾ ਹੱਥ ਛੱਡ ਸਕਦੀ ਹੈ। ਨਿਊਮੈਨ ਨੇ ਕਿਹਾ, "ਮੇਲਾਨੀਆ ਉਨ੍ਹਾਂ ਪਲਾਂ ਨੂੰ ਗਿਣ ਰਹੀ ਹੈ ਜਦੋਂ ਟਰੰਪ ਵ੍ਹਾਈਟ ਹਾਊਸ ਤੋਂ ਬਾਹਰ ਆ ਜਾਣਗੇ ਤੇ ਉਹ ਤਲਾਕ ਲੈ ਲਵੇਗੀ।" ਇੱਥੇ ਦੱਸ ਦੇਈਏ ਕਿ ਜਦੋਂ ਰਾਸ਼ਟਰਪਤੀ ਟਰੰਪ ਨੇ ਆਪਣੀ ਦੂਜੀ ਪਤਨੀ ਮਾਰਲਾ ਮੈਪਲਜ਼ ਨੂੰ ਤਲਾਕ ਦਿੱਤਾ ਸੀ, ਉਸੇ ਸਮੇਂ ਇੱਕ ਸਮਝੌਤਾ ਹੋਇਆ ਸੀ ਕਿ ਮਾਰਲਾ ਕਿਸੇ ਮੀਡੀਆ ਨੂੰ ਇੰਟਰਵਿਊ ਨਹੀਂ ਦੇਵੇਗੀ ਜਾਂ ਕੋਈ ਕਿਤਾਬ ਪ੍ਰਕਾਸ਼ਤ ਨਹੀਂ ਕਰੇਗੀ।
ਬਾਦਲਾਂ ਤੱਕ ਪਹੁੰਚਿਆਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦਾ ਸੇਕ, ਪਿੰਡਾਂ 'ਚ ਬਾਈਕਾਟ ਦਾ ਸੱਦਾ
ਓਮਰੋਸਾ ਨੇ ਇੱਥੋਂ ਤਕ ਦਾਅਵਾ ਕੀਤਾ ਕਿ ਮੇਲਾਨੀਆ ਨੇ 15 ਸਾਲ ਪੁਰਾਣੇ ਵਿਆਹ ਦੇ ਬੰਧਨ ਨੂੰ ਤੋੜ ਦਿੱਤਾ ਹੈ। ਹਾਲਾਂਕਿ ਮੇਲਾਨੀਆ ਨੇ ਚੋਣ ਬਾਰੇ ਜਨਤਕ ਤੌਰ 'ਤੇ ਗੱਲ ਨਹੀਂ ਕੀਤੀ, ਪਰ ਉਸ ਨੇ ਆਪਣੇ ਵਿਚਾਰ ਗੁਪਤ ਰੂਪ ਵਿੱਚ ਦਿੱਤੇ। ਉਨ੍ਹਾਂ ਕਿਹਾ ਕਿ ਮੇਲਾਨੀਆ ਹੁਣ ਟਰੰਪ ਤੋਂ ਬਦਲਾ ਲੈਣ ਦੇ ਤਰੀਕੇ ਦੀ ਭਾਲ ਕਰ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਚੋਣਾਂ ਹਾਰਨ ਮਗਰੋਂ ਟਰੰਪ ਨੂੰ ਇੱਕ ਹੋਰ ਵੱਡਾ ਝਟਕਾ, ਵ੍ਹਾਈਟ ਹਾਊਸ 'ਚੋਂ ਨਿਕਲਦਿਆਂ ਹੀ ਮੇਲਾਨੀਆ ਦੇ ਦੇਵੇਗੀ ਤਲਾਕ
ਏਬੀਪੀ ਸਾਂਝਾ
Updated at:
09 Nov 2020 12:53 PM (IST)
ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਦਾ ਦਾਅਵਾ ਕਰਨ ਵਾਲੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੂੰ ਡੈਮੋਕ੍ਰੇਟਿਕ ਜੋ ਬਿਡੇਨ ਨੇ ਕਰਾਰੀ ਹਾਰ ਦਿੱਤੀ ਹੈ। ਅਜਿਹੀਆਂ ਖਬਰਾਂ ਹਨ ਕਿ ਮੇਲਾਨੀਆ ਹੁਣ ਟਰੰਪ ਨੂੰ ਤਲਾਕ ਦੇ ਦੇਵੇਗੀ।
- - - - - - - - - Advertisement - - - - - - - - -